70 ਸਾਲਾ ਬਜ਼ੁਰਗ ਨੰਬਰਦਾਰ ਨੇ ਦਿਖਾਈ ਬਹਾਦਰੀ, ਇੱਕ ਹਮਲਾਵਰ ਕੀਤਾ ਕਾਬੂ…

0
Prime khabar Punjab Noormehal

ਨੂਰਮਹਿਲ-17 ਫ਼ਰਵਰੀ-ਪੰਜਾਬ ਵਿੱਚ ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ਹਿਰ ਨੂਰ ਮਹਿਲ ਵਿਖੇ 70 ਸਾਲਾ ਬਜ਼ੁਰਗ ਨੰਬਰਦਾਰ ਤਰਸੇਮ ਲਾਲ ਉੱਪਰ ਦੋ ਲੁਟੇਰਿਆਂ ਨੇ ਕਿਰਪਾਨਾਂ ਨਾਲ ਹਮਲਾ ਕਰਕੇ 7 ਹਜਾਰ ਰੁਪਏ ਅਤੇ ਜਰੂਰੀ ਦਸਤਾਵੇਜ ਲੁੱਟ ਲਏ। ਪ੍ਰੰਤੂ ਬਜ਼ੁਰਗ ਨੇ ਜਖਮੀ ਹੁੰਦੇ ਹੋਏ ਬਹਾਦਰੀ ਦਿਖਾਈ ਤੇ ਇੱਕ ਲੁਟੇਰੇ ਨੂੰ ਮੋਟਰਸਾਈਕਲ ਸਮੇਤ ਫੜ ਲਿਆ ਅਤੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਥਾਣਾ ਨੂਰ ਮਹਿਲ ਦੇ ਐਸਐਚਓ ਇੰਸਪੈਕਟਰ ਪਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਤਰਸੇਮ ਲਾਲ, ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰੈੱਸ ਸਕੱਤਰ ਅਤੇ ਪਿੰਡ ਉੱਪਲ ਖਾਲਸਾ ਦੇ ਵਸਨੀਕ ਹਨ। ਇਲਾਕੇ ਵਿੱਚ ਬਜ਼ੁਰਗ ਵਿਅਕਤੀ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਹਾਂ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *