ਸਲਾਣੀ ਪੱਤੀ ਦੇ ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸ਼ੋਕ ਦਾ ਮਾਹੌਲ……

ਮ੍ਰਿਤਕ ਦਿਲਵਰ ਸਿੰਘ ਦੀ ਫਾਈਲ ਫੋਟੋ
ਹੰਡਿਆਇਆ-17ਫਰਵਰੀ-ਹੰਡਿਆਇਆ ਦੀ ਸਲਾਣੀ ਪੱਤੀ ਵਿੱਚੋਂ ਬਹੁਤ ਹੀ ਦੁੱਖ ਭਰੇ ਸਮਾਚਾਰ ਦੀ ਜਾਣਕਾਰੀ ਮਿਲੀ ਹੈ। ਸਲਾਣੀ ਪੱਤੀ ਦੇ ਦਿਲਵਰ ਸਿੰਘ(22) ਉਰਫ ਭੂਮਾ ਪੁੱਤਰ ਮੇਵਾ ਸਿੰਘ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਐਮਸੀ ਪਤਲੂ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਦਿਲਵਰ ਸਿੰਘ ਆਪਣੇ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਪਟਿਆਲਾ ਨਜ਼ਦੀਕ ਬੁੱਢਾ ਦਲ ਨੂੰ ਮਿਲਣ ਗਿਆ ਸੀ। ਸ਼ਾਮ ਨੂੰ ਵਾਪਸੀ ਮੌਕੇ ਢੱਡਰੀਆਂ ਵਾਲੇ ਗੁਰਦੁਆਰੇ ਕੋਲ ਸਕਾਰਪੀਓ ਗੱਡੀ ਦੀ ਟੱਕਰ ਨਾਲ ਦਿਲਵਰ ਸਿੰਘ ਦੀ ਮੌਤ ਹੋ ਗਈ ਅਤੇ ਬਾਕੀ ਦੋ ਜਖਮੀ ਹੋ ਗਏ।ਉਹਨਾਂ ਦੱਸਿਆ ਕਿ ਸਕਾਰਪੀਓ ਗੱਡੀ ਦੇ ਨੰਬਰ ਨੂੰ ਟਰੇਸ ਕਰ ਲਿਆ ਗਿਆ ਹੈ ਤੇ ਜਲਦ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਵੇਗਾ।