ਸੈਦੋਪਤੀ ਹੰਡਿਆਇਆ ਵਿੱਚ ਘਰੇਲੂ ਰੰਜਿਸ਼ ਤੇ ਚੱਲਦਿਆਂ ਕੀਤਾ ਜਾਨੀ ਹਮਲਾ….
ਹੰਡਿਆਇਆ- ਹੰਡਿਆਇਆ ਦੀ ਸੈਦੋਪਤੀ ਵਿੱਚ ਘਰੇਲੂ ਰੰਜਿਸ਼ ਤੇ ਚੱਲਦਿਆਂ ਇੱਕ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨੀ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੈਦੋਪੱਤੀ ਹੰਡਿਆਇਆ ਉਮਰ 25 ਸਾਲ ਦੇ ਬਿਆਨਾਂ ਦੇ ਆਧਾਰ ਤੇ ਹਰਬੰਸ ਸਿੰਘ ਉਰਫ ਬੰਸੀ ਪੁੱਤਰ ਸੰਪੂਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਪਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਦੇ ਖਿਲਾਫ ਮੁਕਦਮਾ ਨੰਬਰ 25 ਥਾਣਾ ਬਰਨਾਲਾ ਤਾਰੀਕ 13 ਫਰਵਰੀ 2025 ਦਰਜ ਕੀਤਾ ਗਿਆ ਹੈ। ਪੀੜਤ ਜਗਮੀਤ ਸਿੰਘ ਦੇ ਬਿਆਨਾ ਅਨੁਸਾਰ ਜਦੋਂ ਉਹ 11 ਫਰਵਰੀ 2025 ਨੂੰ ਰਾਤ 11:30 ਵਜੇ ਭਗਤ ਰਵਿਦਾਸ ਮੰਦਰ ਵਿੱਚ ਸੇਵਾ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਘਰ ਨਜ਼ਦੀਕ ਬੁਰਜਾ ਵਾਲੇ ਡੇਰੇ ਕੋਲ ਹਰਬੰਸ ਸਿੰਘ, ਹਰਜਿੰਦਰ ਸਿੰਘ ਤੇ ਪਰਮਜੀਤ ਕੌਰ ਨੇ ਘੇਰ ਲਿਆ। ਹਰਬੰਸ ਸਿੰਘ ਨੇ ਗੜਾਸੀ ਨਾਲ ਮੇਰੇ ਸਿਰ ਤੇ ਵਾਰ ਕੀਤਾ, ਹਰਜਿੰਦਰ ਸਿੰਘ ਨੇ ਲੋਹੇ ਦੀ ਪਾਈਪ ਨਾਲ ਮੇਰੇ ਸਿਰ ਤੇ ਪਿਛਲੇ ਹਿੱਸੇ ਵਾਰ ਕੀਤੇ ਅਤੇ ਪਰਮਜੀਤ ਕੌਰ ਨੇ ਡੰਡੇ ਨਾਲ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮੇਰੇ ਰੌਲਾ ਪਾਉਣ ਤੇ ਆਸ ਪਾਸ ਦੇ ਲੋਕ ਇਕੱਠਾ ਹੁੰਦਾ ਦੇਖ ਇਹ ਤਿੰਨੋ ਮੈਨੂੰ ਦੁਬਾਰਾ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ।ਜਖਮੀ ਜਗਮੀਤ ਸਿੰਘ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ।ਪੀੜਿਤ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਉਸ ਉੱਪਰ ਉਹਨਾਂ ਦੀ ਲੜਕੀ ਉੱਪਰ ਗਲਤ ਨਜ਼ਰ ਰੱਖਣ ਦਾ ਝੂਠਾ ਦੋਸ਼ ਲਗਾਉਂਦੇ ਸਨ।ਚੌਂਕੀ ਇੰਚਾਰਜ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਬੀ ਐਨਐਸ ਦੀ ਧਾਰਾ126(2),115(2),351(2), 3(5)ਦੇ ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।