ਰਾਹ ਜਾਂਦੇ ਵਿਅਕਤੀ ਉੱਪਰ ਬੰਬ ਨਾਲ ਹਮਲਾ ਕਰ, ਉਤਾਰਿਆ ਮੌਤ ਦੇ ਘਾਟ….

ਝਾਰਖੰਡ-14ਫਰਵਰੀ-ਝਾਰਖੰਡ ਦੇ ਜਿਲਾ ਦੇਵਘਰ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਕੂਲ ਦਾ ਪ੍ਰਿੰਸੀਪਲ ਆਪਣੇ ਸਕੂਟਰੀ ਤੇ ਜਾ ਰਿਹਾ ਸੀ। ਰਸਤੇ ਵਿੱਚ ਦੋਸ਼ੀਆਂ ਨੇ ਬੰਬ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸੰਜੇ ਕੁਮਾਰ ਦਾਸ ਹੈ ਅਤੇ ਉਹ ਮਹੂਆ ਡਾਬਰ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰਦਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।