ਖੁੱਡੀ ਖੁਰਦ ਵਿਖ਼ੇ 648 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਬਰਨਾਲਾ-11 ਫਰਵਰੀ – ਪਿੰਡ ਖੁੱਡੀ ਖੁਰਦ ਵਿਖ਼ੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ । ਜਿਸ ਵਿੱਚ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਖਜਾਨਚੀ ਹਰਵਿੰਦਰ ਸਿੰਘ, ਦਰਸਨ ਸਿੰਘ ਗੁਰੂ, ਐਂਡਵੋਕੇਟ ਸੁਰਿੰਦਰਪਾਲ ਸਿੰਘ, ਬੱਚਿਤਰ ਸਿੰਘ ਆਦਿ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਪੰਜ ਪਿਆਰਿਆ ਨੂੰ ਸਿਰੋਪਾਏ ਪਾਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਕੀਤਾ ਗਿਆ, ਜੋ ਵੱਖ ਵੱਖ ਪੜਾਵਾਂ ਵਿਚਦੀ ਹੁੰਦਾ ਹੋਇਆ ਗੁਰਦੁਆਰਾ ਸੋਹੀਆਣਾ ਸਾਹਿਬ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੁੱਡੀ ਖੁਰਦ ਤੋਂ ਹੁੰਦਾ ਹੋਇਆ ਭਗਤ ਰਵਿਦਾਸ ਜੀ ਭਵਨ ਵਿਖੇ ਸਪੰਨ ਹੋਇਆ। ਇਸ ਮੌਕੇ ਰਾਗੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਗੁਰੂ ਦੇ ਜਠਿਆਂ ਵੱਲੋਂ ਰਸਭਿਨਾ ਕੀਰਤਨ ਕੀਤਾ ।ਕਵੀਸ਼ਰੀ ਜਥਾ ਮਿੱਠੂ ਸਿੰਘ ਨਿਰਭੈ, ਬੇਅੰਤ ਸਿੰਘ ਕਾਹਨਕੇ ਤੇ ਮੰਗਾ ਸਿੰਘ ਮੇਦੇਵਾਸ ਵੱਲੋਂ ਗੁਰੂ ਜੱਸ ਦੀਆਂ ਕਵੀਸ਼ਰੀਆ ਸੁਣਾਕੇ ਨਿਹਾਲ ਕੀਤਾ। ਇਸ ਮੌਕੇ ਭੋਲਾ ਸਿੰਘ ਗੁਰੂ, ਸਰਪੰਚ ਦਵਿੰਦਰ ਸਿੰਘ, ਸੁਖਬੀਰ ਸਿੰਘ ਬੱਗਾ, ਸਾਬਕਾ ਪ੍ਰਧਾਨ ਜਗਦੇਵ ਸਿੰਘ, ਟੀ ਐਸ ਗੁਰੂ, ਮਾਸਟਰ ਕੁਲਦੀਪ ਸਿੰਘ, ਜਥੇਦਾਰ ਬਾਬਾ ਬੂਟਾ ਸਿੰਘ ਰਾਮਪੁਰਾ, ਜਥੇਦਾਰ ਮਾਨ ਸਿੰਘ ਬੁੱਢਾ ਦਲ ਦਮਦਮਾ ਸਾਹਿਬ, ਜਥੇਦਾਰ ਸੁਖਵਿੰਦਰ ਸਿੰਘ, ਜਥੇਦਾਰ ਸਾਹਿਬ ਸਿੰਘ, ਗੁਰਜੀਤ ਸਿੰਘ ਖੁੱਡੀ, ਮਨਪ੍ਰੀਤ ਸਿੰਘ ਚੁੰਘ, ਸੁਖਬੀਰ ਸਿੰਘ ਚੁੰਘ, ਲਵਪ੍ਰੀਤ ਸਿੰਘ ਚੁੰਘ, ਗੁਰਜੀਤ ਸਿੰਘ ਗਿੰਨੀ, ਸਾਬਕਾ ਸਰਪੰਚ ਨਰਿੰਦਰ ਕੌਰ ਗੁਰੂ, ਜੀਤ ਸਿੰਘ ਨੰਬਰਦਾਰ, ਰਜਿੰਦਰ ਪਾਲ ਸਿੰਘ, ਭਗਵਾਨ ਦਾਸ ਸ਼ਰਮਾਂ, ਸੋਹਣ ਸਿੰਘ ਰਾਟੋਲ, ਵਕੀਲ ਸਿੰਘ, ਨਿੰਦਰਜੀਤ ਸਿੰਘ ਚੁੰਘ, ਪੁਸ਼ਪਿੰਦਰ ਸਿੰਘ, ਗੁਰਵਿੰਦਰਪਾਲ ਸਿੰਘ, ਅਮ੍ਰਿਤਪਾਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।