ਹੰਡਿਆਇਆ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਨਾਲ ਮੈਗਾ ਮੀਟਿੰਗ ਕੀਤੀ

0
Prime khabar punjab Handiaya school

ਸੈਕੰਡਰੀ ਸਕੂਲ ਹੰਡਿਆਇਆ ਵਿਖੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਦਾ ਸਨਮਾਨ ਕਰਦੇ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਤੇ ਸਟਾਫ਼ ਮੈਂਬਰ ।

ਹੰਡਿਆਇਆ-11 ਫਰਵਰੀ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਸਕੂਲ ਮੈਨੇਜਮੈਂਟ ਕਮੇਟੀ ਮੀਟਿੰਗ ਕੀਤੀ ਗਈ । ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਮਲਕਾ ਰਾਣੀ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰ ਬਰਜਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਕਮੇਟੀ ਅਹੁਦੇਦਾਰ ਅਤੇ ਮੈਬਰਾਂ ਦਾ ਸਕੂਲ ਪੁੱਜਣ ‘ਤੇ ਉਨ੍ਹਾਂ ਅਤੇ ਸਮੂਹ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਕਮੇਟੀ ਮੈਂਬਰ ਅਧਿਆਪਕ ਪ੍ਰਿਤਪਾਲ ਸਿੰਘ ਨੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ, ਵਾਈਸ ਚੇਅਰਮੈਨ ਜਗਦੀਸ਼ ਰਾਮ ਅਤੇ ਹਾਜ਼ਰ ਮੈਂਬਰਾਂ ਨੇ ਸਕੂਲ ਦਾ ਦੌਰਾ ਕਰਕੇ ਸਾਫ-ਸਫ਼ਾਈ, ਸਕੂਲ ਵਿੱਚ ਚੱਲ ਰਹੇ ਕੰਮ ਕਾਜ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਕੂਲ ਦੀ ਬੇਹਤਰੀ ਲਈ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ । ਅਖੀਰ ਵਿੱਚ ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਵੱਲੋਂ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਲੈਕਚਰਾਰ ਗੁਰਲਾਲ ਸਿੰਘ ਬੋਪਾਰਾਏ ਕਲਾਂ, ਬਲਜੀਤ ਸਿੰਘ, ਰਾਹੁਲ ਸ਼ਰਮਾ, ਕਮੇਟੀ ਮੈਂਬਰ ਸਵਾਤੀ, ਗੁਰਤੇਜ ਸਿੰਘ ਰਾਣਾ, ਮਨਦੀਪ ਕੌਰ, ਮਿੰਟੂ, ਮਨਦੀਪ ਕੌਰ, ਨਵਦੀਪ ਕੌਰ, ਮਨਜੀਤ ਕੌਰ, ਛੱਜੂ ਰਾਮ ਅਤੇ ਮਨਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।

About The Author

Leave a Reply

Your email address will not be published. Required fields are marked *