ਸਕੂਲ ਚੀਮਾ ਜੋਧਪੁਰ ਵਿਖੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ

0
Prime khabar Punjab Johpur s jalgah

ਬਰਨਾਲਾ-11ਫਰਵਰੀ-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਜਲਗਾਹਾਂ ਸਾਡੇ ਵਾਤਾਵਰਨ ਦੇ ਸੰਭਾਲ ਲਈ ਬਹੁਤ ਜਿਆਦਾ ਜਰੂਰੀ ਹਨ। ਸਾਨੂੰ ਜਲਗਾਹਾਂ ਦੀ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ। ਜਲਗਾਹਾਂ ਕਈ ਤਰ੍ਹਾਂ ਦੇ ਪੰਛੀਆਂ ਦੀ ਰੈਣ ਬਸੇਰਾ ਹੁੰਦੀਆਂ ਹਨ। ਇਸ ਲਈ ਇਹਨਾਂ ਦਾ ਬਚਾਓ ਵੀ ਬਹੁਤ ਜਰੂਰੀ ਹੈ। ਬੱਚਿਆਂ ਨੂੰ ਜਲਗਾਹਾਂ ਦੇ ਸੁਰੱਖਿਆ ਸਬੰਧੀ ਸੌਹ ਚੁਕਾਈ ਗਈ ਕਿ ਬੱਚੇ ਜਲਗਾਹਾਂ ਦੀ ਸੁਰੱਖਿਆ ਸਬੰਧੀ ਹਰ ਤਰ੍ਹਾਂ ਦੀ ਲਈ ਵਚਨਬੱਧ ਰਹਿਣਗੇ। ਇਸ ਮੌਕੇ ਬੱਚਿਆਂ ਦਾ ਪੇਂਟਿੰਗ ਕੰਪੀਟੀਸ਼ਨ ਵੀ ਕਰਵਾਇਆ ਗਿਆ। ਜਿਸ ਵਿੱਚ ਜੇਤੂ ਬੱਚਿਆਂ ਨੂੰ ਇਕੋ ਕਲੱਬ ਸਰਕਾਰੀ ਸਕੂਲ ਚੀਮਾ ਜੋਧਪੁਰ ਵੱਲੋਂ ਇਨਾਮ ਵੀ ਦਿੱਤੇ ਗਏ। ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਸਕੂਲ ਵੱਲੋਂ ਉਪਲਬਧ ਕਰਵਾਈ ਗਈ। ਇਸ ਮੌਕੇ ਇਕੋ ਕਲੱਬ ਇੰਚਾਰਜ ਅਮਰਿੰਦਰ ਕੌਰ, ਗੁਰਮੀਤ ਕੌਰ, ਜਤਿੰਦਰ ਜੋਸ਼ੀ, ਜਸਮੇਲ ਸਿੰਘ, ਪਾਈਲ ਗਰਗ, ਪੂਨਮ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *