ਸਕੂਲ ਚੀਮਾ ਜੋਧਪੁਰ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ

ਬਰਨਾਲਾ-11ਫਰਵਰੀ-ਸਿੱਖਿਆ ਵਿਭਾਗ ਦੇ ਆਦੇਸ਼ਾਂ ਮੁਤਾਬਿਕ ਮੈਗਾ ਸਕੂਲ ਪ੍ਰਬੰਧਕ ਕਮੇਟੀ ਮੀਟਿੰਗ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਬੰਧਕ ਜਗਸੀਰ ਸਿੰਘ ਤੇ ਸਾਰੇ ਮੈਂਬਰ ਵੀ ਹਾਜ਼ਰ ਹੋਏ। ਇਸ ਮੌਕੇ ਹਾਜਰ ਮੈਂਬਰਾ ਨੂੰ ਸੰਬੋਧਤ ਕਰਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਸਕੂਲ ਦੇ ਚੱਲ ਰਹੇ ਵਿਕਾਸ ਕੰਮਾਂ ਵਾਰੇ ਮੈਂਬਰਾ ਨੂੰ ਜਾਣਕਾਰੀ ਦਿੱਤੀ ਤੇ ਸਕੂਲ ਦਾ ਦੌਰਾ ਕਰਵਾਇਆ। ਸਕੂਲ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਦੇ ਸਟਰੀਮ ਸੁਰੂ ਕਰਵਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਮੈਂਬਰਾ ਨੂੰ ਸਕੂਲ ਦੀਆਂ ਗਰਾਂਟ ਤੇ ਵਿਕਾਸ ਕੰਮ ਜਿਵੇਂ ਕਮਰਿਆ ਦੀ ਉਸਾਰੀ ਤੇ ਬਾਥਰੂਮ ਉਸਾਰੀ ਵਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਹਰਪ੍ਰੀਤ ਸਿੰਘ,ਮਨਜੀਤ ਕੌਰ,ਹਰਦੀਪ ਕੌਰ,ਜਸਵੀਰ ਕੌਰ ਗੁਰਪ੍ਰੀਤ ਕੌਰ,ਮੋਹਿੰਦਰ ਸਿੰਘ ਦੇਵਜੀਤ ਕੌਰ ਸਰਵਜੀਤ ਕੌਰ ਸੁਖਜਿੰਦਰ ਸਿੰਘ ਦਲਜੀਤ ਸਿੰਘ ਤੇ ਸਟਾਫ ਮੈਂਬਰ ਜਸਮੇਲ ਸਿੰਘ ਰਾਜੇਸ਼ ਕੁਮਾਰ ਡਾ ਜਤਿੰਦਰ ਜੋਸ਼ੀ,ਤਿਲਕ ਰਾਜ,ਬਲਵੀਰ ਸਿੰਘ ਵੀ ਹਾਜ਼ਰ ਸਨ।

