ਵੱਡੀ ਖਬਰ: ਪਟਿਆਲਾ ਵਿੱਚ ਰਾਕਟ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ

0
Prime khabar Punjab Rocket

ਪਟਿਆਲਾ-11ਫਰਵਰੀ-ਪਟਿਆਲਾ ਵਿੱਚ ਇੱਕ ਸਕੂਲ ਕੋਲੋਂ 8 ਰਾਕਟ ਬਰਾਮਦ ਹੋਣ ਨਾਲ ਆਸ ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸੇ ਰਾਹਗੀਰ ਵੱਲੋਂ ਟਰੈਫਿਕ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਸੀ। ਲਾਹੌਰੀ ਗੇਟ ਪੁਲਿਸ ਦੁਆਰਾ ਕਾਰਵਾਈ ਕਰਦੇ ਹੋਏ ਬੰਬ ਸਕੁਇਡ ਟੀਮ ਨੂੰ ਬੁਲਾ ਕੇ ਰਾਕਟ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਗਿਆ। ਮੌਕੇ ਉੱਤੇ ਪਹੁੰਚੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹਨਾਂ ਰਾਕਟ ਦੇ ਸੈਲਸ ਵਿੱਚ ਵਿਸਫੋਟਕ ਨਹੀਂ ਹੈ। ਐਸਐਸਪੀ ਨੇ ਕਿਹਾ ਕਿ ਉਹਨਾਂ ਨੇ ਇਸ ਦੀ ਜਾਣਕਾਰੀ ਸੇਨਾ ਨੂੰ ਵੀ ਦੇ ਦਿੱਤੀ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਰਾਕਟ ਇੱਥੇ ਕਿਸ ਤਰ੍ਹਾਂ ਆਏ ਅਤੇ ਕੌਣ ਲੈ ਕੇ ਆਇਆ ਹੈ।

About The Author

Leave a Reply

Your email address will not be published. Required fields are marked *