ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿੱਚ ਚੱਲ ਰਹੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼

0
Prime khabar Punjab Arested

ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਕਰ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ

ਅੰਮ੍ਰਿਤਸਰ- 11ਫ਼ਰਵਰੀ-ਅਜਨਾਲਾ ਅਤੇ ਰਾਜਸਾਂਸੀ ਇਲਾਕੇ ਤੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਪੁਲਿਸ ਨੇ ਵਿਦੇਸ਼ਾਂ ਵਿੱਚੋਂ ਚਲਾਏ ਜਾ ਰਹੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਇਸ ਅੱਤਵਾਦੀ ਮਡਿਊਲ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਹੈਪੀ ਪਾਸੀਆ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ। ਪਕੜੇ ਗਏ ਬਦਮਾਸ਼ਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲਾਬਾ, ਕਰਨਦੀਪ ਸਿੰਘ ਉਰਫ ਕਰਨ ਵਾਸੀਆਨ ਜਗਦੇਵ ਕਲਾ ਅੰਮ੍ਰਿਤਸਰ ਅਤੇ ਬੂਟਾ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਹੈਪੀ ਪਾਸੀਆ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ  ਵਿੱਚ ਅੱਤਵਾਦੀ ਮਡਿਊਲ ਚਲਿਆ ਰਿਹਾ ਸੀ। ਉਹ ਉੱਥੇ ਨੌਜਵਾਨਾ ਨੂੰ ਗੁਮਰਾਹ ਕਰਕੇ ਆਪਣੇ ਨਿਰਦੇਸ਼ਾਂ ਤੇ ਗੈਰ ਕਾਨੂੰਨੀ ਸਰਗਰਮੀਆਂ ਵੱਲ ਮੋੜ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਬੂਟਾ ਸਿੰਘ ਦਾ ਭਰਾ ਦੁਬਈ ਵਿੱਚ ਰਹਿੰਦਾ ਹੈ, ਜਿੱਥੇ ਹੈਪੀ ਪਾਸਿਆ ਵੀ ਆਉਂਦਾ ਜਾਂਦਾ ਰਹਿੰਦਾ ਸੀ। ਇਸੇ ਕਾਰਨ ਬੂਟਾ ਸਿੰਘ, ਲਵਪ੍ਰੀਤ ਸਿੰਘ ਅਤੇ ਕਰਨਦੀਪ ਸਿੰਘ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ਵਿੱਚ ਆਏ। ਹੈਪੀ ਪਾਸੀਆ ਨੇ ਉਪਰੋਕਤ ਦੋਸ਼ੀਆਂ ਨੂੰ ਆਟੋਮੈਟਿਕ ਹਥਿਆਰ ਮੁਹਈਆ ਕਰਵਾਏ ਅਤੇ ਵਿੱਤੀ ਸਹਾਇਤਾ ਵੀ ਦਿੱਤੀ। ਪਕੜੇ ਗਏ ਦੋਸ਼ੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਅਜਨਾਲਾ ਅਤੇ ਰਾਜਸਾਂਸੀ ਇਲਾਕਿਆਂ ਤੋਂ ਏਕੇ47 ਰਾਈਫਲ ਅਤੇ ਇੱਕ ਪਿਸਤੌਲ ਬਰਾਮਦ ਕੀਤੇ ਹਨ।

About The Author

Leave a Reply

Your email address will not be published. Required fields are marked *