ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ

0
Prime Khbar Punjab NAgar Kirtan

ਹੰਡਿਆਇਆ -10 ਫ਼ਰਵਰੀ -ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ  648ਵੇਂ ਪ੍ਰਕਾਸ਼ ਮਹਾ ਉਤਸਵ ਨੂੰ ਸਮਰਪਿਤ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਗਿਆਨਾ ਰੋਡ, ਹੰਡਿਆਇਆ ਤੋ ਪ੍ਰਾਰਥਨਾ ਕਰਨ ਤੋਂ ਬਾਅਦ ਖਾਲਸਾਈ ਅਰਦਾਸ ਦੇ ਨਾਲ ਗੁਰੂ ਰਵਿਦਾਸ ਜੀ ਦੀ ਮਹਿਮਾ ਗਾਉਂਦੇ ਹੋਏ ਕੀਤਾ ਗਿਆ। ਨਗਰ ਕੀਰਤਨ ਵਿੱਚ ਸ਼ਾਮਲ ਪੰਜ ਪਿਆਰਿਆ ਨੂੰ ਪ੍ਰਧਾਨ ਨਾਇਬ ਸਿੰਘ, ਮੁੱਖ ਸੇਵਾਦਾਰ ਸੱਤਪਾਲ ਸਿੰਘ, ਰਣਜੀਤ ਸਿੰਘ, ਡਾਕਟਰ ਜਸਵੀਰ ਸਿੰਘ ਅਤੇ ਅਹੁਦੇਦਾਰਾਂ ਵੱਲੋਂ ਸਿਰੋਪੇ ਪਾਕੇ ਜੈਕਾਰਿਆ ਦੀ ਗੂੰਜ ਵਿੱਚ ਨਗਰ ਰਵਾਨਾ ਕੀਤਾ ਗਿਆ।

ਨਗਰ ਕੀਰਤਨ ਦੇ ਰਸਤੇ ਵਿੱਚ ਜਗ੍ਹਾ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿੱਚ ਫੁੱਲ ਵਰਖਾ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਸਾਹਿਬਾਨ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਵਿੱਚ ਰਾਗੀ ਜਰਨੈਲ ਸਿੰਘ ਦੇ ਜੱਥੇ ਨੇ ਕੀਰਤਨ ਕੀਤਾ, ਪਾਠਕ ਭਰਾਵਾਂ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੱਸ ਸੁਣਾਕੇ ਸੰਗਤਾਂ ਨੂੰ ਨਿਹਾਲ ਕਰਦਾ ਰਿਹਾ । ਸ੍ਰੀ ਗੁਰੂ ਰਵਿਦਾਸ ਸਪੋਰਟਸ ਅਤੇ ਸਮਾਜ ਭਲਾਈ ਕਲੱਬ ਛਿੱਨੀਵਾਲ, ਫੌਜੀ ਬੇਂਡ ਅਤੇ ਗੱਤਕਾ ਪਾਰਟੀ ਵੱਲੋਂ ਗੱਤਕੇ ਦੇ ਜੌਹਰ ਦਿਖਾਏ । ਇਸ ਮੌਕੇ ਅਵਤਾਰ ਸਿੰਘ ਤਾਰੀ, ਬੂਟਾ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਰੂਪੀ ਕੌਰ ਐਮ ਸੀ, ਸਾਬਕਾ ਐਮ ਸੀ ਜਰਨੈਲ ਕੌਰ, ਸੁਰਜੀਤ ਸਿੰਘ, ਮਾਲੀ ਸਿੰਘ, ਨਾਜ਼ਮ ਸਿੰਘ, ਹਰਜੀਤ ਸਿੰਘ ਫੌਜੀ, ਚਮਕੌਰ ਸਿੰਘ, ਬਾਬਾ ਰਾਜਵਿੰਦਰ ਸਿੰਘ ਸਲਾਣੀ ਪੱਤੀ ਵਾਲੇ, ਬਾਬਾ ਹਰਬੰਸ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਪ੍ਰਧਾਨ ਸਰਬਜੀਤ ਕੌਰ, ਮਹਿੰਦਰ ਕੌਰ ਮੀਤ ਪ੍ਰਧਾਨ, ਮੰਜੂ ਕੌਰ ਐਮ ਸੀ, ਲਾਡੀ ਸਿੰਘ, ਨਿਹਾਲ ਸਿੰਘ, ਨਾਜਰ ਸਿੰਘ, ਵੀਰਪਾਲ ਕੌਰ ਐਮ ਸੀ, ਪ੍ਰਧਾਨ ਚਮਕੌਰ ਸਿੰਘ ਘਮੰਡਾ, ਰਾਜਵਿੰਦਰ ਸਿੰਘ ਖਜਾਨਚੀ, ਪੱਪੂ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ ਬੁਰਾ, ਨੰਦ ਸਿੰਘ, ਮੇਵਾ ਸਿੰਘ, ਗੁਰਜੀਤ ਸਿੰਘ ਧਨੌਲਾ, ਮੇਲਾ ਸਿੰਘ, ਪ੍ਰਧਾਨ ਨਿਰਮਲ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਮੁਕੰਦ ਸਿੰਘ, ਹਰਬੰਸ ਸਿੰਘ ਖਾਲਸਾ, ਜੋਤ ਰਾਮ, ਕੁਲਬੀਰ ਸਿੰਘ ਢਿੱਲੋ, ਚਮਕੌਰ ਸਿੰਘ, ਬੋਹੜ ਸਿੰਘ, ਅਵਤਾਰ ਸਿੰਘ ਬੱਗਾ, ਮਹਿੰਦਰ ਪਾਲ ਕਾਲਾ, ਅਸਵਨੀ ਆਸੂ, ਤਲਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਸਵਰਨਜੀਤ ਸਿੰਘ, ਅਮ੍ਰਿਤਪਾਲ ਸਿੰਘ,ਅਵਤਾਰ ਸਿੰਘ ਕਾਲੇਕੇ, ਕਮਲਦੀਪ ਸਿੰਘ, ਸੁਰਿੰਦਰ ਪਾਲ ਕੋਟੀਆ, ਸ਼ੀਨਾ ਮਲਿਕ, ਮਹੰਤ ਆਸ਼ੂ, ਮਹਂਤ ਕਿਰਨਾਂ, ਗੁਰਤੇਜ ਸਿੰਘ ਰਾਣਾ, ਹਰਦੇਵ ਸਿੰਘ ਬਦਰਾ, ਬੀਬੀ ਸੁਰਜੀਤ ਕੌਰ, ਸਿਕੰਦਰ ਸਿੰਘ, ਨਿਰੰਜਨ ਸਿੰਘ ਨੰਜੀ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ ।

About The Author

Leave a Reply

Your email address will not be published. Required fields are marked *