ਭਾਜਪਾ ਵਰਕਰਾਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਮਨਾਈ ਜਿੱਤ ਦੀ ਖੁਸ਼ੀ

ਹੰਡਿਆਇਆ-08ਫਰਵਰੀ-ਭਾਰਤੀ ਜਨਤਾ ਪਾਰਟੀ ਹੰਡਿਆਇਆ ਇਕਾਈ ਦੇ ਵਰਕਰਾਂ ਨੇ ਦਿੱਲੀ ਜਿੱਤਣ ਦੀ ਖੁਸ਼ੀ ਵਿੱਚ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਬੀਜੇਪੀ ਹੰਡਿਆਇਆ ਦੇ ਮੰਡਲ ਪ੍ਰਧਾਨ ਗੋਰਾ ਲਾਲ ਨੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਅਤੇ ਦਿੱਲੀ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਨੇ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਸਹਰਾਉਂਦੇ ਹੋਏ ” ਆਮ ਆਦਮੀ ਪਾਰਟੀ” ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਮੌਕੇ ਉਹਨਾਂ ਨਾਲ ਬੀਜੇਪੀ ਹਿਊਮਨ ਰਾਈਟਸ ਸੈਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ, ਵਿਸ਼ਾਲ ਕੁਮਾਰ, ਸਬੋਧ ਗੋਇਲ, ਸੋਮਨਾਥ,ਸੁਰਜੀਤ ਸਿੰਘ, ਮਨੂ ਕੁਮਾਰ ਪ੍ਰਦੀਪ ਕੁਮਾਰ, ਚਰਨਜੀਤ ਸਿੰਘ, ਹੈਪੀ ਕੁਮਾਰ, ਵਿਸਾਖਾ ਸਿੰਘ, ਸਰਬਜੀਤ ਸਿੰਘ ਤੋ ਇਲਾਵਾ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।