ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ

ਹੰਡਿਆਇਆ-09ਫਰਵਰੀ-ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ ਵਿੱਚ ਚਮਕੌਰ ਗੜੀ ਦੇ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਹੋਏ ਅਤੇ ਕਥਾ ਵਿਚਾਰਾਂ ਕੀਤੀਆਂ। ਕਥਾ ਵਿਚਾਰ ਕਰਦਿਆਂ ਭਾਈ ਕੁਲਦੀਪ ਸਿੰਘ ਸੇਖਾ ਨੇ ਕਿਹਾ ਕੇ ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਹੋਏ ਹਨ ਗੁਰੂ ਸਾਹਿਬ ਨੇ ਆਪਣਾ ਬੇਟਾ ਹੋਣ ਦਾ ਮਾਣ ਬਖਸਿਆ ਹੈ। ਅੱਗੇ ਬੋਲਦਿਆਂ ਉਹਨਾਂ ਕਿਹਾ ਕੇ ਸਾਨੂੰ ਉਹਨਾਂ ਦੇ ਪਦ ਚਿੰਨ ਤੇ ਚਲਦਿਆਂ ਗੁਰੂ ਵਾਲੇ ਬਣਕੇ ਗੁਰੂ ਦੇ ਬੇਟੇ ਬਣੀਏ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ। ਇਸ ਮੌਕੇ ਪ੍ਰਬੰਧਕ ਨਾਜ਼ਮ ਸਿੰਘ, ਅਵਤਾਰ ਸਿੰਘ ਬੱਗਾ, ਬੋਹੜ ਸਿੰਘ ਨੇ ਕੁਲਵੰਤ ਸਿੰਘ ਕੀਤੂ, ਜਥੇਦਾਰ ਪਰਮਜੀਤ ਸਿੰਘ ਖਾਲਸਾ, ਜਗਜੀਤ ਸਿੰਘ ਪਨੇਸਰ, ਅਵਤਾਰ ਸਿੰਘ ਕਾਲੇਕੇ, ਨਿਰੰਜਨ ਸਿੰਘ ਨੰਜੀ, ਗੁਰਦੀਪ ਸਿੰਘ ਬਾਠ, ਹਾਕਮ ਸਿੰਘ ਭਰੀ, ਗੁਰਜੀਤ ਸਿੰਘ ਖੁੱਡੀ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ । ਇਸ ਸਮੇਂ ਗ੍ਰੰਥੀ ਜਸਪਾਲ ਸਿੰਘ, ਹਾਕਮ ਸਿੰਘ, ਰਾਗੀ ਜਰਨੈਲ ਸਿੰਘ, ਨਾਇਬ ਸਿੰਘ, ਰਾਜ ਸਿੰਘ ਸਵੇਦਾਰ, ਗੁਰਪਾਲ ਸਿੰਘ ਛਿੰਦਾ, ਬੇਅੰਤ ਸਿੰਘ ਧਾਲੀਵਾਲ ਆਦਿ ਸਮੇਤ ਸੰਗਤਾਂ ਹਾਜਰ ਸਨ ।