“ਦਿੱਲੀ ਵਿੱਚ ਝੂਠ ਦੀ ਰਾਜਨੀਤੀ ਦਾ ਹੋਇਆ ਅੰਤ” – ਸੁਖਮਿੰਦਰ ਪਾਲ ਜੇਠੀ

0
Prime khabar Punjab Papa G

ਹੰਡਿਆਇਆ-08ਫਰਵਰੀ-ਦਿੱਲੀ ਦੇ ਲੋਕਾਂ ਨੇ ਭਾਰਤ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਜਾਰੀ ਕਰਕੇ ਨਰਿੰਦਰ ਮੋਦੀ ਜੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਸਵੀਕਾਰ ਕੀਤਾ ਹੈ। ਆਪਣੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਰਤ ਜਨਤਾ ਪਾਰਟੀ ਹਿਊਮਨ ਰਾਈਟ ਸੈੱਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣ ਗਈ ਹੈ। ਹੁਣ ਦਿੱਲੀ ਵਾਸੀਆਂ ਦੀ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ ਵਿੱਚੋਂ “ਆਮ ਆਦਮੀ ਪਾਰਟੀ” ਦੀ ਝੂਠ ਦੀ ਰਾਜਨੀਤੀ ਦਾ ਅੰਤ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਨੇ “ਆਪ” ਦੇ ਸੁਪਰੀਮੋ ਕੇਜਰੀਵਾਲ ਨੂੰ ਵੀ ਹਰਾ ਕੇ ਉਸਦਾ ਅਸਲੀ ਮੁਕਾਮ ਦਿਖਾ ਦਿੱਤਾ ਹੈ। ਦਿੱਲੀ ਦੀ ਜਨਤਾ ਨੇ ਦਿੱਲੀ ਨੂੰ ਸੰਕਟ ਮੁਕਤ ਕੀਤਾ ਹੈ। ਉਹਨਾਂ ਭਾਜਪਾ ਦੀ ਸਮੁੱਚੀ ਟੀਮ ਅਤੇ ਦਿੱਲੀ ਵਾਸੀਆਂ ਨੂੰ ਇਸ ਜਿੱਤ ਤੇ ਵਧਾਈ ਦਿੱਤੀ।

About The Author

Leave a Reply

Your email address will not be published. Required fields are marked *