ਭਾਜਪਾ ਦਿੱਲੀ ਜਿੱਤਣ ਵੱਲ…

ਨਵੀਂ ਦਿੱਲੀ-8 ਫ਼ਰਵਰੀ-ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾ ਵਿੱਚ ਭਾਜਪਾ ਨੇ ਲਗਭਗ ਬਹੁਮਤ ਹਾਸਲ ਕਰ ਲਈ ਹੈ। ਮੌਜੂਦਾ ਸਥਿਤੀ ਵਿੱਚ ਭਾਜਪਾ 48 ਸੀਟਾਂ ਤੇ ਅਤੇ ਆਮ ਆਦਮੀ ਪਾਰਟੀ 22 ਸੀਟਾਂ ਤੇ ਅੱਗੇ ਚੱਲ ਰਹੀ ਹੈ। ਦੇਖਣ ਯੋਗ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਸ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ਪ੍ਰਵੇਸ਼ ਸਾਹਿਬ ਸਿੰਘ ਕੋਲੋਂ 1844 ਵੋਟ ਪਿੱਛੇ ਚੱਲ ਰਹੇ ਹਨ। ਉੱਥੇ ਹੀ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਸ਼ੀ ਵੀ ਨੌ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ਰਮੇਸ਼ ਬਿਧੂਰੀ ਤੋਂ 238 ਵੋਟ ਪਿੱਛੇ ਚੱਲ ਰਹੇ ਹਨ।
