ਬੀਕਾ ਸੂਚ ਪੱਤੀ ਦੇ ਅੰਡਰਵਿਜ ਵਿੱਚ ਮਿਲੀ ਲਾਸ਼

ਹੰਡਿਆਇਆ-07ਫਰਵਰੀ-ਬੀਕਾ ਸੂਚ ਪੱਤੀ ਵਿਖੇ ਅੰਡਰ ਬ੍ਰਿਜ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅੰਡਰਵਿਜ ਵਿੱਚ ਲਾਸ਼ ਪਈ ਹੋਣ ਦੀ ਜਾਣਕਾਰੀ ਮਿਲੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਹਿਚਾਨ ਅਤਰ ਸਿੰਘ ਪੁੱਤਰ ਸ਼ਿਵਲਾਲ ਵਾਸੀ ਬਬਰਾਪੁਰ ਥਾਣਾ ਗੁਰਸੈਗੰਜ ਜਿਲਾ ਕਨੌਜ, ਉੱਤਰ ਪ੍ਰਦੇਸ਼ ਹਾਲ ਆਬਾਦ ਬਾਲਾ ਪਤੀ, ਸੰਘੇੜਾ ਜਿਲਾ ਬਰਨਾਲਾ ਦੀ ਹੋਈ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਭਰਾ ਜਬਰ ਸਿੰਘ ਪੁੱਤਰ ਰਾਮ ਪ੍ਰਸਾਦ ਨੇ ਦੱਸਿਆ ਕਿ ਅਤਰ ਸਿੰਘ ਸਬਜੀ ਵੇਚਣ ਦਾ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਕਈ ਦਿਨਾਂ ਤੋਂ ਮਾਨਸਿਕ ਪਰੇਸ਼ਾਨੀ ਵਿੱਚ ਰਹਿ ਰਿਹਾ ਸੀ। ਉਹ ਕੱਲ ਸਵੇਰੇ 10:30 ਵਜੇ ਸਬਜ਼ੀ ਵੇਚਣ ਗਿਆ ਸੀ ਪ੍ਰੰਤੂ ਰਾਤ ਤੱਕ ਘਰ ਨਹੀਂ ਪਹੁੰਚਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਬੀਐਨਐਸਐਸ ਦੀ ਧਾਰਾ 194 ਦੇ ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।