ਨਸ਼ਾ ਤਸਕਰੀ ਕਰਦਾ ਸੈਨਾ ਦਾ ਜਵਾਨ ਤੇ ਸਾਥੀ ਗ੍ਰਿਫਤਾਰ

ਅੰਮ੍ਰਿਤਸਰ-6 ਫ਼ਰਵਰੀ-ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੈਨਾ ਦੇ ਜਵਾਨ ਸਮੇਤ ਦੋ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਸੈਨਿਕ ਦੀ ਪਹਿਚਾਨ ਅੰਮ੍ਰਿਤਸਰ ਦੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਜੋ ਨਾਸਿਕ ਵਿੱਚ ਤੈਨਾਤ ਸੀ ਅਤੇ ਛੁੱਟੀ ਤੇ ਘਰ ਆਇਆ ਸੀ। ਥਾਣਾ ਘਰਿੰਡਾ ਦੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਸੈਨਿਕ ਅਤੇ ਉਸਦੇ ਸਾਥੀਆਂ ਤੋਂ 500 ਗ੍ਰਾਮ ਹੇਰੋਇਨ, 10 ਲੱਖ ਰੁਪਏ ਡਰੱਗ ਮਨੀ, ਇੱਕ ਨੋਟ ਗਿਣਨ ਵਾਲੀ ਮਸ਼ੀਨ ਅਤੇ ਵਰਨਾ ਕਾਰ ਬਰਾਮਦ ਕੀਤੀ ਗਈ।ਮੁਲਜਮ ਅੰਮ੍ਰਿਤਪਾਲ ਸਿੰਘ ਦੇ ਮੋਬਾਇਲ ਫੋਨ ਦੀ ਜਾਂਚ ਦੌਰਾਨ ਪਾਕਿਸਤਾਨ ਨਾਲ ਸੰਬੰਧਿਤ ਸਬੂਤ ਮਿਲੇ ਹਨ। ਜਾਣਕਾਰੀ ਮੁਤਾਬਿਕ ਮੁਲਜ਼ਮ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦਿੰਦਾ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵੀ ਸ਼ਾਮਿਲ ਸੀ। ਉਸ ਦੇ ਸਾਥੀ ਮੁਲਜ਼ਮਾਂ ਦੀ ਪਹਿਚਾਨ ਮਾਧਵ, ਮਨਦੀਪ ਸਿੰਘ ਅਤੇ ਰਾਜਵੀਰ ਦੇ ਤੌਰ ਤੇ ਹੋਈ ਹੈ ਜੋ ਕਿ ਅੰਮ੍ਰਿਤਪਾਲ ਦੇ ਗੁਆਂਢੀ ਹਨ। ਰਾਜਵੀਰ ਅਜੇ ਫਰਾਰ ਹੈ। ਉਕਤ ਮੁਲਜ਼ਮਾਂ ਖਿਲਾਫ ਥਾਣਾ ਘਰਿੰਡਾ ਵਿੱਚ ਐਨਡੀਪੀਸੀ ਐਕਟ ਆਰਮਸ ਐਕਟ ਅਤੇ ਸਰਕਾਰੀ ਗੁਪਨੀਅਤਾ ਐਕਟ ਦੀ ਧਾਰਾਵਾਂ ਸਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
