ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ ਅਤੇ ਮਦਰ ਵਰਕਸ਼ਾਪ

0
Prime khabar Punjab Primary School

ਮਾਪਿਆਂ ਨੂੰ ਲੜਕੀਆਂ ਨਾਲ਼ ਉਹਨਾ ਦੀ ਸੁਰੱਖਿਆ ਲਈ ਕਰਨੀ ਪਵੇਗੀ ਖੁੱਲ੍ਹ ਕੇ ਗੱਲ- ਸਕੂਲ ਮੁਖੀ

ਹੰਡਿਆਇਆ-06 ਫਰਵਰੀ-ਹੰਡਿਆਇਆ ਸਕੂਲ ਵਿਖੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਅਤੇ ਮਦਰ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨਗਰ ਪੰਚਾਇਤ ਹੰਢਿਆਇਆ ਦੇ ਪ੍ਰਧਾਨ ਸ਼੍ਰੀਮਤੀ ਸਰਬਜੀਤ ਕੌਰ ਓਹਨਾਂ ਦੇ ਨਾਲ਼ ਐਮ ਸੀ ਅਤੇ ਸਮਾਜਸੇਵੀ ਵਸਾਵਾ ਸਿੰਘ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਬੰਧ ਨੂੰ ਸਲਾਹਿਆ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ, ਸਕੂਲ ਮੁਖੀ ਸਰਦਾਰ ਤਰਵਿੰਦਰ ਸਿੰਘ ਜੀ ਨੇ ਦੱਸਿਆ ਅੱਜ ਦੀ ਮਿਲਣੀ ਵਿੱਚ ਵੱਡੀ ਗਿਣਤੀ ਵਿੱਚ ਮਾਪੇ ਪਹੁੰਚੇ ਹੋਏ ਸਨ, ਜਮਾਤ ਇੰਚਾਰਜਾਂ ਨੇ ਮਾਪਿਆਂ ਨਾਲ਼ ਬੱਚਿਆਂ ਦੇ ਪ੍ਰੀ ਬੋਰਡ ਦੇ ਨੰਬਰ ਅਤੇ ਵੱਖ ਗਤੀਵਿਧੀਆਂ ਨੂੰ ਸਾਂਝਾ ਕੀਤਾ। ਅੰਤ ਤੇ ਸਕੂਲ ਮੁਖੀ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ਼ ਖਾਸਕਰ ਕੇ ਲੜਕੀਆਂ ਨਾਲ਼ ਹਰ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ ਓਹਨਾਂ ਨਾਲ਼ ਦੋਸਤਾਨਾ ਰਿਸ਼ਤਾ ਬਣਾਉਣਾ ਚਾਹੀਦਾ ਹੈ ਤਾਂ ਕਿ ਓਹ ਮਾਪਿਆਂ ਨਾਲ਼ ਖੁੱਲ ਕੇ ਹਰ ਗੱਲ ਕਰਨ, ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਮਾਪਿਆਂ ਨੂੰ ਕਿਹਾ ਗਿਆ, ਅਗਲੇ ਸੈਸ਼ਨ ਦਾ ਦਾਖਲਾ ਸੁਰੂ ਹੋ ਗਿਆ ਹੈ ਇਸ ਲਈ ਵੱਧ ਤੋਂ ਵੱਧ ਦਾਖਲੇ ਲਈ ਵੀ ਮਾਪਿਆਂ ਨੂੰ ਪ੍ਰੇਰਿਤ ਕੀਤਾ, ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਐਸ ਐਮ ਸੀ ਚੇਅਰਮੈਨ, ਨਗਰ ਪੰਚਾਇਤ, ਐਸ ਐਮ ਸੀ ਮੈਂਬਰ, ਸਮੂਹ ਸਕੂਲ ਸਟਾਫ਼ ਹਾਜ਼ਰ ਸਨ।

Durga Photostat

About The Author

Leave a Reply

Your email address will not be published. Required fields are marked *