ਡੀਟੀਐੱਫ ਦੇ ਸੱਦੇ ਉਪਰ ਜ਼ਿਲ੍ਹੇ ਦੇ ਸਕੂਲਾਂ ਅੰਦਰ ਨਵੀਂ ਅਤੇ ਏਕੀਕ੍ਰਿਤ ਪੈਨਸ਼ਨ ਯੋਜਨਾ ਦੀਆਂ ਕਾਪੀਆਂ ਫੂਕ ਕੇ ਰੋਸ ਜ਼ਾਹਿਰ ਕੀਤਾ

0
Prime khabar Punjab Handiaya Schol

ਮੁਲਾਜ਼ਮ ਵਰਗ ਨੂੰ ਸਿਰਫ਼ ਪੁਰਾਣੀ ਪੈਨਸ਼ਨ ਹੀ ਮਨਜ਼ੂਰ – ਬਲਜੀਤ ਅਕਲੀਆ

ਬਰਨਾਲਾ 06ਫਰਵਰੀ- ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਡੀ ਟੀ ਐੱਫ ਪੰਜਾਬ ਦੇ ਸੱਦੇ ਉਪਰ ਅਧਿਆਪਕਾਂ ਵੱਲੋਂ ਨਵੀਂ ਅਤੇ ਏਕੀਕ੍ਰਿਤ ਪੈਨਸ਼ਨ ਯੋਜਨਾ ਦੀਆਂ ਕਾਪੀਆਂ ਫੂਕ ਕੇ ਰੋਸ ਜ਼ਾਹਿਰ ਕੀਤਾ। ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸਮੁੱਚੀ ਸੂਬਾ ਕਮੇਟੀ ਦੇ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਨੁਸਾਰ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਰਹੀ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਕੇ ਨਵੀਂ ਪੈਨਸ਼ਨ ਸਕੀਮ ਅਤੇ ਇਕਿਕ੍ਰਿਤ (ਯੂ ਪੀ ਐੱਸ) ਲਾਗੂ ਕਰਨ ਦੀ ਮਨਸ਼ਾ ਦਾ ਵਿਰੋਧ ਕਰਨ ਲਈ ਮੁਲਾਜ਼ਮਾਂ ਦੁਆਰਾ ਇਸਦਾ ਸਖ਼ਤ ਵਿਰੋਧ ਜਤਾਇਆ ਗਿਆ ਹੈ । ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਜਾਂ ਏਕਿਕ੍ਰਿਤ ਪੈਨਸ਼ਨ ਸਕੀਮ ਹਰਗਿਜ਼ ਮਨਜ਼ੂਰ ਨਹੀਂ ਉਹ ਸਿਰਫ਼ ਅਤੇ ਸਿਰਫ਼ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁਲਾਜ਼ਮਾਂ ਨਾਲ ਇਸੇ ਵਾਅਦੇ ਤਹਿਤ ਹੀ ਸੱਤਾ ਵਿੱਚ ਆਈ ਸੀ ਪਰ ਹੁਣ ਟਾਲਾ ਵੱਟ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ । ਉਨ੍ਹਾਂ ਦੱਸਿਆ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਬਦਰਾ, ਸਰਕਾਰੀ ਹਾਈ ਸਕੂਲ ਧੂਰਕੋਟ, ਸਰਕਾਰੀ ਹਾਈ ਸਕੂਲ ਭੈਣੀ ਫੱਤਾ, ਸਰਕਾਰੀ ਪ੍ਰਾਇਮਰੀ ਸਕੂਲ ਪ੍ਰਿਥਾ ਪੱਤੀ ਧੂਰਕੋਟ, ਸਰਕਾਰੀ ਪ੍ਰਾਇਮਰੀ ਸਕੂਲ ਰੂੜੇਕੇ ਖੁਰਦ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਹੰਡਿਆਇਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ, ਸ਼ਹੀਦ ਬੁੱਧੂ ਖਾਂ ਸੌਰਿਆ ਚੱਕਰਾ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਆਦਿ ਸਕੂਲਾਂ ਵਿਚ ਅਧਿਆਪਕਾਂ ਨੇ ਜ਼ਬਰਦਸਤ ਵਿਰੋਧ ਕਰਦੇ ਹੋਏ ਐਨ ਪੀ ਐੱਸ ਅਤੇ ਯੂ ਪੀ ਐੱਸ ਦੀਆਂ ਕਾਪੀਆਂ ਸਾੜੀਆਂ ਗਈਆਂ ।

ਬਰਨਾਲਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਨਵੀਂ ਪੈਨਸ਼ਨ ਸਕੀਮ ਅਤੇ ਯੂ ਪੀ ਐੱਸ ਦਾ ਵਿਰੋਧ ਕਰਦੇ ਹੋਏ ਅਧਿਆਪਕ ।

About The Author

Leave a Reply

Your email address will not be published. Required fields are marked *