ਗਲੀਆਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ-05ਫਰਵਰੀ-ਬਰਨਾਲਾ ਦੀ ਸਿਨੇਮਾ ਗਲੀ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਪੱਟੀਆਂ ਹੋਈਆਂ ਗਲੀਆਂ ਤੋਂ ਤੰਗ ਹੋਏ ਲੋਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਠੇਕੇਦਾਰ, ਐਮਸੀ ਅਤੇ ਸੀਬੀਅਰਜ ਬੋਰਡ ਦੇ ਅਧਿਕਾਰੀਆਂ ਦੀ ਮਿਲੀ ਭਗਤ ਕਾਰਨ ਆ ਰਹੀ ਪਰੇਸ਼ਾਨੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਗਲੀਆਂ ਪੱਟੀਆਂ ਹੋਈਆਂ ਨੇ, ਸਾਡਾ ਆਉਣਾ ਜਾਣਾ ਔਖਾ ਹੋਇਆ ਪਿਆ ਹੈ, ਨਾ ਬੱਚਿਆਂ ਨੂੰ ਸਾਡੇ ਰਿਸ਼ਤਾ ਕਰਨ ਵਾਲੇ ਆਉਂਦੇ ਨੇ, ਨਾ ਕੋਈ ਰਿਸ਼ਤੇਦਾਰ ਘਰੇ ਆਉਣ ਨੂੰ ਤਿਆਰ ਹੈ, ਐਮਸੀ ਠੇਕੇਦਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਆਪਸ ਵਿੱਚ ਮਿਲੇ ਹੋਏ ਹਨ, ਸਭ ਨੂੰ ਆਪਣੀ- ਆਪਣੀ ਕਮੀਸ਼ਨ ਦਾ ਮਤਲਬ ਹੈ। ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਪਿਛਲੇ ਛੇ ਮਹੀਨੇ ਤੋਂ ਪੱਟੀਆਂ ਹੋਈਆਂ ਗਲੀਆਂ ਦੇ ਵਿੱਚ ਰਿਕਸ਼ਾ ਤੇ ਕਾਰ ਦਾ ਆਉਣਾ ਬਹੁਤ ਔਖਾ ਹੈ , ਜੇ ਕਿਸੇ ਗਰਭਵਤੀ ਮਹਿਲਾ ਨੂੰ ਹਸਪਤਾਲ ਲੈ ਕੇ ਜਾਣਾ ਹੁੰਦਾ ਹੈ ਤਾਂ ਗਰਭਵਤੀ ਮਹਿਲਾ ਨੂੰ ਬਹੁਤ ਦੂਰ ਤੱਕ ਪੈਦਲ ਲਿਜਾਣਾ ਪੈਂਦਾ ਹੈ , ਜੋ ਕਿ ਬਹੁਤ ਜੋਖ਼ਮ ਭਰਿਆ ਕੰਮ ਹੈ । ਕੰਮ ਕਦੋਂ ਖਤਮ ਹੋਊਗਾ? ਠੇਕੇਦਾਰ ਕੌਣ ਹੈ? ਕਿਸ ਅਧਿਕਾਰੀ ਨਾਲ ਸੰਪਰਕ ਕਰੀਏ? ਕੋਈ ਟੈਲੀਫੋਨ ਨੰਬਰ ਨਹੀਂ ਹੈ, ਕੋਈ ਬੋਰਡ ਨਹੀਂ ਲੱਗਿਆ ਹੋਇਆ।

ਜੋ ਮਟੀਰੀਅਲ ਵਰਤਿਆ ਜਾ ਰਿਹਾ ਹੈ ਉਹ ਬਹੁਤ ਘਟੀਆ ਹੈ, ਕਿਸੇ ਵੀ ਅਧਿਕਾਰੀ ਵੱਲੋਂ ਇਸ ਦੀ ਸਾਰ ਨਹੀਂ ਲਈ ਜਾ ਰਹੀ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਅਧਿਕਾਰੀ ਜਾਂ ਤਾਂ ਠੇਕੇਦਾਰ ਤੋਂ ਡਰਦੇ ਹਨ ਜਾਂ ਕਮਿਸ਼ਨ ਦੀ ਮਾਰ ਹੇਠ ਆਏ ਹੋਏ ਹਨ ਹੋਰ ਤਾਂ ਹੋਰ ਐਮਸੀ ਨੂੰ ਵੀ ਠੇਕੇਦਾਰ ਤੇ ਅਤੇ ਅਧਿਕਾਰੀ ਟਿੱਚ ਕਰਕੇ ਜਾਣਦੇ ਹਨ, ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਐਮਸੀ ਨੇ ਗਲੀਆਂ ਦੇ ਵਿੱਚ ਆਉਣਾ ਬੰਦ ਕਰ ਦਿੱਤਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਠੇਕੇਦਾਰ ਦੀ ਰਾਜਸੀ ਪਹੁੰਚ ਹੋਣ ਕਾਰਨ ਸੀਵਰੇਜ ਬੋਰਡ ਦੇ ਸਾਰੇ ਅਧਿਕਾਰੀ ਅਤੇ ਐਮਸੀ ਉਸ ਤੋਂ ਡਰਦੇ ਹਨ।
ਉਹਨਾਂ ਕਿਹਾ ਕਿ ਛੇ ਮਹੀਨਿਆਂ ਤੋਂ ਇਹ ਕੁਝ ਚੱਲ ਰਿਹਾ ਜ਼ਿਲਾ ਅਧਿਕਾਰੀ ਕਿਉਂ ਸੁੱਤੇ ਪਏ ਨੇ ਕੀ ਸਿਰਫ ਉਹ ਤਨਖਾਹ ਲੈਣ ਵਾਸਤੇ ਆਪਦੇ ਦਫਤਰਾਂ ਵਿੱਚ ਆਉਂਦੇ ਹਨ ਜਾਂ ਸਰਕਾਰੀ ਕੋਠੀਆਂ ਤੇ ਸਰਕਾਰੀ ਗੱਡੀਆਂ ਦਾ ਆਨੰਦ ਲੈਣ ਲਈ ।ਕੀ ਪੂਰੇ ਜਿਲੇ ਦੇ ਵਿੱਚ ਇਹੋ ਜਿਹਾ ਇਕ ਵੀ ਅਧਿਕਾਰੀ ਨਹੀਂ ਜੋ ਇਸ ਮਾਮਲੇ ਦੇ ਉੱਤੇ ਸਖਤ ਕਾਰਵਾਈ ਕਰ ਸਕੇ । ਡਿਪਟੀ ਕਮਿਸ਼ਨਰ ਜਿਲਾ ਦਾ ਰਾਜਾ ਹੁੰਦਾ, ਕਹਿੰਦੇ ਨੇ ਪੁਰਾਣੇ ਜਮਾਨੇ ਦੇ ਵਿੱਚ ਰਾਜੇ ਭੇਸ ਬਦਲ ਕੇ ਆਪਦੀ ਜਨਤਾ ਦੀ ਤਕਲੀਫ ਜਾਨਣ ਵਾਸਤੇ ਨਿਕਲਦੇ ਸਨ ਪਰ ਇੱਥੇ ਤਾਂ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਸਭ ਕੁਝ ਆਉਣ ਤੋਂ ਬਾਅਦ ਕਿਸੇ ਨੂੰ ਪਰਵਾਹ ਹੀ ਨਹੀਂ, ਕਿਹਾ ਜਾ ਸਕਦਾ ਹੈ “ਅੰਧੇਰ ਨਗਰੀ ਚੌਪਟ ਰਾਜਾ………

ਲੋਕਾਂ ਇਹ ਫੈਸਲਾ ਲਿਆ ਕਿ ਪੁਲਿਸ ਤੇ ਵਿਜੀਲੈਂਸ ਨੂੰ ਚਿੱਠੀਆਂ ਲਿਖ ਕੇ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਤੇ ਠੇਕੇਦਾਰ ਨੇ ਜੋ ਸੀਮੈਂਟ ਦੇ ਬਿੱਲ ਲਏ ਹਨ ਜਾਂ ਜੋ ਮਾਲ ਦੇ ਬਿੱਲ ਲਏ ਹਨ ਕੀ ਉਹਨਾਂ ਮਾਲ ਆਇਆ ਵੀ ਹੈ ਜਾਂ ਸਿਰਫ ਬਿਲ ਹੀ ਹਨ ਇਸ ਦਾ ਪਤਾ ਪੁਲਿਸ ਤੇ ਵਿਜੀਲੈਂਸ ਹੀ ਆਪਣੀ ਜਾਂਚ ਵਿੱਚ ਲਾ ਸਕਦੇ ਹਨ ਕੀ ਜੋ ਪਾਈਪਾਂ ਪਾਈਆਂ ਹਨ ਉਹ ਨਿਯਮ ਅਨੁਸਾਰ ਪਾਈਆਂ ਗਈਆਂ ਹਨ ਜੋ ਇੱਟ ਵਰਤੀ ਗਈ ਹੈ ਉਹ ਨਿਯਮ ਅਨੁਸਾਰ ਹੈ ਜੋ ਸੀਮੈਂਟ ਲਾਇਆ ਜਾ ਰਿਹਾ ਹੈ ਕੀ ਉਹ ਨਿਯਮ ਅਨੁਸਾਰ ਹੈ। ਜਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਗਲੀਆਂ ਪੱਟੀਆਂ ਕਿਉਂ ਗਈਆਂ ਜਦੋਂ ਕਿ ਗਲੀਆਂ ਦੇ ਵਿੱਚ ਪਾਣੀ ਤੇ ਸੀਵਰੇਜ ਸਹੀ ਢੰਗ ਨਾਲ ਕੰਮ ਕਰ ਰਹੇ ਸਨ ਕੀ ਸਿਰਫ ਠੇਕੇਦਾਰ ਅਤੇ ਅਧਿਕਾਰੀਆਂ ਤੇ ਐਮਸੀ ਨੇ ਆਪਦੇ ਪੈਸਿਆਂ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰ ਛੱਡਿਆ ਹੈ। ਲੋਕਾਂ ਕਿਹਾ ਸਰਕਾਰ ਇਸ ਸਾਰੇ ਮਾਮਲੇ ਦੀ ਜਾਂਚ ਕਰੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਅਧਿਕਾਰੀਆਂ ਦੀ ਤਨਖਾਹ ਰੋਕੀ ਜਾਵੇ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਧਿਕਾਰੀਆਂ ਨੂੰ ਮੁਅਤਲ ਕਰਕੇ ਇਸ ਮਾਮਲੇ ਤੋਂ ਦੂਰ ਰੱਖ ਕੇ ਜਾਂਚ ਕੀਤੀ ਜਾਵੇ।
