ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀ 55 ਗ੍ਰਾਮ ਨਸ਼ੀਲੇ ਪਦਾਰਥ ਨਾਲ ਗ੍ਰਿਫਤਾਰ

0
Prime khabar Punjab Roaways Employee

ਜਲੰਧਰ-03 ਫਰਵਰੀ-ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 55 ਗ੍ਰਾਮ ਚਿੱਟਾ ਨਸ਼ਾ ਬਰਾਮਦ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਪੁਲਿਸ ਦੁਆਰਾ ਬਸ ਸਟੈਂਡ ਦੇ ਕੋਲ ਚੈਕਿੰਗ ਕੀਤੀ ਜਾ ਰਹੀ ਸੀ। ਉਸ ਸਮੇਂ ਇੱਕ ਵਿਅਕਤੀ ਪਾਸਪੋਰਟ ਦਫਤਰ ਵੱਲੋਂ ਪੈਦਲ ਆ ਰਿਹਾ ਸੀ। ਜਿਸ ਦੇ ਹੱਥ ਵਿੱਚ ਪੋਲੀਥੀਨ ਲਿਫਾਫਾ ਸੀ। ਉਹ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪੋਲੀਥੀਨ ਸੁੱਟ ਕੇ ਵਾਪਸ ਭੱਜਣ ਲੱਗਾ। ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ ਪਕੜ ਲਿਆ ਅਤੇ ਸੁੱਟੇ ਗਏ ਪੋਲੀਥਨ ਲਿਫਾਫੇ ਵਿੱਚੋਂ ਪੰਜ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਵਿਅਕਤੀ ਦੀ ਪਹਿਚਾਣ ਅਜੀਤ ਸਿੰਘ ਉਰਫ ਰਾਜੂ ਪੁੱਤਰ ਅਵਤਾਰ ਸਿੰਘ ਨਿਵਾਸੀ ਸੰਜੇ ਗਾਂਧੀ ਨਗਰ ਵਾਰਡ ਨੰਬਰ 13 ਮੱਖੂ ਫਿਰੋਜ਼ਪੁਰ ਹਾਲ ਨਿਵਾਸ ਮਹੱਲਾ ਅਮਰਗੜ੍ਹ ਬਸ਼ੀਰਪੁਰਾ ਰਾਮਾ ਮੰਡੀ ਜਲੰਧਰ ਦੇ ਤੌਰ ਤੇ ਹੋਈ ਹੈ। ਪੁੱਛਗਿੱਛ ਦੌਰਾਨ ਉਸਨੇ ਕਬੂਲ ਕੀਤਾ ਕਿ ਉਹ ਅਤੇ ਉਸ ਦੇ ਦੋ ਹੋਰ ਸਾਥੀ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਜੋ ਕਿ ਪੰਜਾਬ ਰੋਡਵੇਜ਼ ਡਿੱਪੂ ਜਲੰਧਰ ਵਿੱਚ ਬਤੌਰ ਇੰਸਪੈਕਟਰ ਨਿਯੁਕਤ ਹਨ। ਉਹਨਾਂ ਦੀ ਪਹਿਚਾਨ ਦੀਪਕ ਸ਼ਰਮਾ ਪੁੱਤਰ ਵਰਿੰਦਰ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਜਲੰਧਰ ਅਤੇ ਕੀਰਤ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਸੁਲਤਾਨ ਵਿੰਡ ਜ਼ਿਲ੍ਾ ਅੰਮ੍ਰਿਤਸਰ ਦੇ ਤੌਰ ਤੇ ਕੀਤੀ ਗਈ ਹੈ।ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 50 ਗ੍ਰਾਮ ਨਸ਼ੀਲਾ ਪਦਾਰਥ, ਛੋਟੇ ਖਾਲੀ ਪਲਾਸਟਿਕ ਲਿਫਾਫੇ ਅਤੇ ਇੱਕ ਛੋਟੀ ਇਲੈਕਟਰੋਨਿਕ ਵਜਨ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਗਈ। ਫੜੇ ਗਏ ਦੋਸ਼ੀਆਂ ਦੇ ਖਿਲਾਫ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਜਲੰਧਰ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About The Author

Leave a Reply

Your email address will not be published. Required fields are marked *