ਸਰਬਜੀਤ ਕੌਰ ਪ੍ਰਧਾਨ ਅਤੇ ਮਹਿੰਦਰ ਕੌਰ ਮੀਤ ਪ੍ਰਧਾਨ ਬਣਾਏ

0
Prime khabar Punjab Presient

ਹੰਡਿਆਇਆ-03ਫਰਵਰੀ-ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨਗੀ ਦੀ ਚੋਣ ਮੁਕੰਮਲ ਹੋ ਚੁੱਕੀ ਹੈ। ਸਰਬਜੀਤ ਕੌਰ ਪਤਨੀ ਨਿਰੰਜਨ ਸਿੰਘ ਉਰਫ ਨੰਜੀ ਨੂੰ ਪ੍ਰਧਾਨ ਦੇ ਤੌਰ ਤੇ ਚੁਣ ਲਿਆ ਗਿਆ ਹੈ। ਇਥੇ ਦੱਸਣ ਯੋਗ ਹੈ ਕਿ 17 ਜਨਵਰੀ 2025 ਨੂੰ ਵੀ ਪ੍ਰਧਾਨਗੀ ਦੀ ਚੋਣ ਲਈ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਪਾਰਟੀ ਦੁਆਰਾ ਪ੍ਰਧਾਨਗੀ ਲਈ ਸਿਲੈਕਟ ਕੀਤੇ ਨੁਮਾਇੰਦੇ ਨੂੰ ਬਾਕੀ ਐਮਸੀ ਦੁਆਰਾ ਰਿਜੈਕਟ ਕਰ ਦਿੱਤਾ ਗਿਆ ਸੀ। ਜਿਸ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ ਸੀ। ਇਸ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਜਿੱਤੇ ਹੋਏ ਕੁਝ ਐਮਸੀ ਦੀ ਸਹਿਮਤੀ ਨਾਲ ਉਹਨਾਂ ਵਿੱਚੋਂ ਹੀ ਕਿਸੇ ਇੱਕ ਨੂੰ ਚੁਣੇ ਜਾਣ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਸਰਬਜੀਤ ਕੌਰ ਨੂੰ ਪ੍ਰਧਾਨਗੀ ਵਜੋਂ ਨੌਮੀਨੇਟ ਕਰ ਦਿੱਤਾ ਗਿਆ। ਜਿਸ ਉੱਪਰ ਆਮ ਆਦਮੀ ਪਾਰਟੀ ਦੇ ਬਾਕੀ ਐਮਸੀ ਨੇ ਸਹਿਮਤੀ ਜਤਾ ਕੇ ਪ੍ਰਧਾਨ ਬਣਾ ਦਿੱਤਾ।ਮਹਿੰਦਰ ਕੌਰ ਪਤਨੀ ਮਹਿੰਦਰ ਸਿੰਘ ਵਾਰਡ ਨੰਬਰ ਸੱਤ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।

About The Author

Leave a Reply

Your email address will not be published. Required fields are marked *