ਸੈਕੰਡਰੀ ਸਕੂਲ ਹੰਡਿਆਇਆ ਵਿਖੇ ਜਲਗਾਹ ਦਿਵਸ ਮੌਕੇ ਮੁਕਾਬਲੇ ਕਰਵਾਏ

ਤਸਵੀਰ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਜਲਗਾਹ ਦਿਵਸ ਮੌਕੇ ਬਣਾਏ ਮਾਡਲ ਅਤੇ ਆਲ੍ਹਣਿਆਂ ਨਾਲ ਜੇਤੂ ਵਿਦਿਆਰਥੀ ਅਤੇ ਸਟਾਫ਼ ਮੈਂਬਰ ।
ਹੰਡਿਆਇਆ-3 ਫਰਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਜਲਗਾਹ ਦਿਵਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ । ਈਕੋ ਕਲੱਬ ਦੇ ਇੰਚਾਰਜ ਜੋਤੀ ਫੁਟੇਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਮਲਕਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ. ਬਰਜਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਕਰਵਾਏ ਗਏ ਪੋਸਟਰ ਬਣਾਉਣ ਮੁਕਾਬਲੇ ਦੇ ਮਿਡਲ ਵਰਗ ਵਿੱਚ ਪਰਵਿੰਦਰ ਸਿੰਘ ਅੱਠਵੀਂ ਏ, ਅਮਨਦੀਪ ਕੌਰ ਅਤੇ ਜੰਨਤ ਸੱਤਵੀਂ ਬੀ, ਪ੍ਰੀਤੀ ਅਤੇ ਅਰਸ਼ਦੀਪ ਕੌਰ ਸੱਤਵੀਂ ਏ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਸੁਖਪ੍ਰੀਤ ਅਤੇ ਤਾਨੁਜਾ ਨੂੰ ਹੌਂਸਲਾ ਵਧਾਊ ਸਨਮਾਨ ਲਈ ਚੁਣਿਆ ਗਿਆ । ਇਸੇ ਤਰ੍ਹਾਂ ਸੈਕੰਡਰੀ ਵਰਗ ਵਿੱਚੋਂ ਸੁਖਪ੍ਰੀਤ ਕੌਰ ਅਤੇ ਆਮਨਾ ਬੇਗਮ ਗਿਆਰ੍ਹਵੀਂ ਏ, ਭੂਮੀਕਾ ਅਤੇ ਜੋਤੀ ਕੁਮਾਰੀ ਦਸਵੀਂ ਏ, ਹਰਨੂਰ ਕੌਰ ਬਾਰ੍ਹਵੀਂ ਏ ਅਤੇ ਖੁਸ਼ਪ੍ਰੀਤ ਕੌਰ ਬਾਰ੍ਹਵੀਂ ਬੀ ਨੇ ਮੋਹਰੀ ਸਥਾਨ ਪ੍ਰਾਪਤ ਕੀਤਾ , ਜਦਕਿ ਪੁਨੀਤ ਕੌਰ ਬਾਰ੍ਹਵੀਂ ਬੀ, ਸ਼ਗਨਦੀਪ ਅਕੁਰ ਅਤੇ ਮਨਪ੍ਰੀਤ ਕੌਰ ਨੌਵੀਂ ਬੀ ਨੂੰ ਹੌਂਸਲਾ ਵਧਾਊ ਸਨਮਾਨ ਲਈ ਚੁਣਿਆ ਗਿਆ। ਪੰਛੀਆਂ ਦੇ ਆਲ੍ਹਣੇ ਅਤੇ ਮਾਡਲ ਬਣਾਉਣ ਦੇ ਮੁਕਾਬਲੇ ਵਿਚ ਗੁਰਜੋਤ ਸਿੰਘ ਦਸਵੀਂ ਬੀ, ਏਕਮਜੋਤ ਸਿੰਘ ਦਸਵੀਂ ਬੀ ਅਤੇ ਕੁਲਵਿੰਦਰ ਕੌਰ ਦਸਵੀਂ ਬੀ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਤੋਂ ਪਹਿਲਾਂ ਜਲਗਾਹਾਂ ਦਾ ਪ੍ਰਦੂਸ਼ਣ ਰੋਕਣ ਵਿੱਚ ਸਹਿਯੋਗ ਸੰਬੰਧੀ ਸਵੇਰ ਦੀ ਸਭਾ ਵਿੱਚ ਸਾਇੰਸ ਮਿਸਟ੍ਰੈਸ ਮਨਦੀਪ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਹੁੰ ਚੁਕਵਾਈ । ਜੇਤੂਆਂ ਵਿਦਿਆਰਥੀਆਂ ਨੂੰ ਸਨਮਾਨਿਤ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਲੈਕਚਰਾਰ ਗੁਰਲਾਲ ਸਿੰਘ ਬੋਪਾਰਾਏ ਕਲਾਂ, ਬਲਜੀਤ ਸਿੰਘ ਅਕਲੀਆ, ਪ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਮਨੀਸ਼ਾ ਰਾਣੀ, ਪੂਨਮ ਸ਼ਰਮਾ, ਜਸਪਿੰਦਰ ਕੌਰ, ਗਗਨਦੀਪ ਕੌਰ, ਸੁਮਨ ਰਾਣੀ, ਰਾਹੁਲ ਸ਼ਰਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।