ਹੰਡਿਆਇਆ ਪ੍ਰਧਾਨਗੀ- “ਅੱਜ ਫੇਰ ਫਸਣਗੇ ਕੁੰਡੀਆਂ ਦੇ ਸਿੰਗ”

0
Prime Khabar Punjab NagarPanc

ਹੰਡਿਆਇਆ-03ਫਰਵਰੀ-ਅੱਜ ਫਿਰ ਤੋਂ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਦੀ ਚੋਣ ਲਈ ਮੀਟਿੰਗ ਬੁਲਾਈ ਗਈ ਹੈ। ਇਥੇ ਦੱਸਣ ਯੋਗ ਹੈ ਕਿ ਪਿਛਲੇ ਮਹੀਨੇ 17 ਜਨਵਰੀ ਨੂੰ ਵੀ ਪ੍ਰਧਾਨਗੀ ਦੀ ਚੋਣ ਲਈ ਮੀਟਿੰਗ ਕਰੀ ਗਈ ਸੀ ਪ੍ਰੰਤੂ ਸੱਤਾ ਧਿਰ ਆਮ ਆਦਮੀ ਪਾਰਟੀ ਕੋਲ 13 ਵਿੱਚੋਂ 10 ਐਮਸੀ ਹੋਣ ਦੇ ਬਾਵਜੂਦ ਪ੍ਰਧਾਨ ਲਈ ਕਿਸੇ ਇੱਕ ਤੇ ਸਹਿਮਤੀ ਬਣਾਉਣ ਵਿੱਚ ਅਸਫਲ ਰਹਿਣ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਸਾਰੇ ਐਮਐਸੀ ਨਾਲ ਪ੍ਰਧਾਨ ਬਣਾਉਣ ਲਈ ਦੁਬਾਰਾ ਪ੍ਰਾਈਵੇਟ ਮੀਟਿੰਗ ਕਰੀ ਸੀ ਪ੍ਰੰਤੂ ਗੱਲ ਕਿਸੇ ਨਤੀਜੇ ਨਹੀਂ ਪੁੱਜੀ ਕਿਉਂਕਿ ਪਾਰਟੀ ਜਿਸ ਆਗੂ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ, ਉਸ ਉੱਪਰ ਐਮਸੀ ਸਹਿਮਤੀ ਨਹੀਂ ਜਤਾ ਰਹੇ। ਲੋਕ ਚਰਚਾ ਹੈ ਕੁਝ ਐਮਸੀ ਦੁਆਰਾ ਗਰੁੱਪ ਬਣਾ ਕੇ ਪਾਰਟੀ ਹਾਈ ਕਮਾਨ ਨੂੰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਬਣਾ ਦੇਣ ਦੀ ਅਪੀਲ ਕੀਤੀ ਹੈ। ਅੱਜ ਪਾਰਟੀ ਦੁਆਰਾ ਕਿਸ ਨੂੰ ਪ੍ਰਧਾਨਗੀ ਲਈ ਚੁਣਿਆ ਜਾਵੇਗਾ ਅਤੇ ਕਿਸ ਨੂੰ ਨਾਰਾਜ਼ ਕੀਤਾ ਜਾਵੇਗਾ। ਕੀ ਪਾਰਟੀ ਆਪਣੇ ਲਏ ਗਏ ਪੁਰਾਣੇ ਫੈਸਲੇ ਤੇ ਡਟੀ ਰਹੇਗੀ ਜਾਂ ਆਪਣੇ ਐਮਸੀ ਦੀ ਸਹਿਮਤੀ ਅਨੁਸਾਰ ਪ੍ਰਧਾਨਗੀ ਦੀ ਚੋਣ ਕਰੇਗੀ,ਇਹ ਵੇਖਣ ਯੋਗ ਹੋਵੇਗਾ।

About The Author

Leave a Reply

Your email address will not be published. Required fields are marked *