2400 ਸਿਗਨੇਚਰ ਕੈਪਸੂਲ ਅਤੇ 27 ਦੇਸੀ ਬੋਤਲਾਂ ਸਮੇਤ ਇੱਕ ਗ੍ਰਿਫਤਾਰ

0
Orime khabar punjab Beed colony

ਹੰਡਿਆਇਆ-02ਫਰਵਰੀ-ਹੰਡਿਆਇਆ ਪੁਲਿਸ ਦੁਆਰਾ ਗੁਪਤ ਸੂਚਨਾ ਦੇ ਆਧਾਰ ਤੇ ਸਿਗਨੇਚਰ ਕੈਪਸੂਲ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਜੋਨੀ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ 4, ਬੀੜ ਕਲੋਨੀ, ਹੰਡਿਆਇਆ ਜੋ ਕਿ ਸਿਗਨੇਚਰ ਕੈਪਸੂਲ ਅਤੇ ਦੇਸੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਗ੍ਰਾਹਕਾਂ ਨੂੰ ਸ਼ਰਾਬ ਅਤੇ ਕੈਪਸੂਲ ਵੇਚਣ ਦੀ ਤਾਕ ਵਿੱਚ ਬੈਠਾ ਹੈ। ਮਿਲੀ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨਚਾਰਜ ਤਰਸੇਮ ਸਿੰਘ ਨੇ ਪੁਲਿਸ ਪਾਰਟੀ ਨਾਲ ਜੋਨੀ ਸਿੰਘ ਨੂੰ ਕੱਚਾ ਰਸਤਾ, ਬੀੜ ਕਲੋਨੀ, ਹੰਡਿਆਇਆ ਕੋਲੋਂ ਸਮੇਤ 2400 ਸਿਗਨੇਚਰ ਕੈਪਸੂਲ ਅਤੇ 27 ਸ਼ਰਾਬ ਦੇਸੀ ਬੋਤਲਾਂ ਨਾਲ ਕਾਬੂ ਕਰ ਲਿਆ। ਜਿਸ ਦੇ ਖਿਲਾਫ ਮੁਕਦਮਾ ਨੰਬਰ 18 ਮਿਤੀ 01-02-2025 ਅਧੀਨ 223 ਬੀਐਨਐਸ 61/1/14 ਥਾਣਾ ਬਰਨਾਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਤਰਸੇਮ ਸਿੰਘ ਨਾਲ ਹੌਲਦਾਰ ਜਸਵੰਤ ਸਿੰਘ , ਕਾਨਸਟੇਬਲ ਜਸਵਿੰਦਰ ਸਿੰਘ ਬਰਾੜ, ਹੌਲਦਾਰ ਬਲਵਿੰਦਰ ਸਿੰਘ ਤੇ ਕਾਨਸਟੇਬਲ ਗੁਰਵਿੰਦਰ ਸਿੰਘ ਹਾਜ਼ਰ ਸਨ

About The Author

Leave a Reply

Your email address will not be published. Required fields are marked *