ਭਾਖੜਾ ਨਹਿਰ ‘ਚ ਡਿੱਗੀ ਬਰਾਤੀਆਂ ਨਾਲ ਭਰੀ ਗੱਡੀ

0

ਚੰਡੀਗੜ੍ਹ-1 ਫਰਵਰੀ-ਰਤੀਆਾ ਦੇ ਪਿੰਡ ਸਰਦਾਰੇਵਾਲਾ ਦੇ ਕੋਲ ਬਰਾਤੀਆਂ ਨਾਲ ਭਰੀ ਕਰੂਜਰ ਗੱਡੀ ਧੁੰਦ ਕਰਕੇ ਨਹਿਰ ਵਿੱਚ ਡਿੱਗ ਗਈ। ਗੱਡੀ ਵਿੱਚ 13 ਲੋਕ ਸਵਾਰ ਸਨ।ਖੇਤਰ ਦੇ ਪਿੰਡ ਮਹਿਮੜਾ ਤੋਂ ਪੰਜਾਬ ਦੇ ਪਿੰਡ ਜਲਾਲਾਬਾਦ ਵਿੱਚ ਵਿਆਹ ਸਮਾਰੋਹ ਲਈ ਇੱਕੋ ਪਰਿਵਾਰ ਦੇ ਲਗਭਗ 13 ਲੋਕ ਕਰੂਜਰ ਗੱਡੀ ‘ਚ ਗਏ ਸਨ। ਵਿਆਹ ਸਮਾਪਤ ਹੋਣ ਤੋਂ ਬਾਅਦ, ਜਦੋਂ ਉਹ ਸ਼ੁੱਕਰਵਾਰ ਰਾਤ ਵਾਪਸ ਆ ਰਹੇ ਸਨ, ਤਾਂ ਘੱਟ ਦਿਸਣ ਕਰਕੇ ਸਰਦਾਰੇਵਾਲਾ ਨੇੜੇ ਕਰੂਜਰ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਹਾਲਾਂਕਿ, ਇੱਕ ਵਿਅਕਤੀ, ਜਰਨੈਲ ਉਰਫ਼ ਛਿੰਦਾ ਸਿੰਘ, ਗੱਡੀ ਡਿੱਗਣ ਤੋਂ ਬਾਅਦ ਬਾਹਰ ਨਿਕਲ ਆਇਆ ਅਤੇ ਉਨ੍ਹਾਂ ਨੇ ਸ਼ੋਰ ਮਚਾ ਦਿੱਤਾ।ਗੱਡੀ ਨੂੰ ਰਾਤ ਦੇਰ ਬਾਹਰ ਕੱਢ ਲਿਆ ਗਿਆ ਅਤੇ ਉਸ ਵਿੱਚ ਫਸੇ ਬੱਚੇ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹੁਣ ਤਕ ਲਗਭਗ 10 ਲੋਕਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸਨ ਵੱਲੋਂ ਰੈਸਕਿਊ ਓਪਰੇਸ਼ਨ ਜਾਰੀ ਹੈ। ਲਾਪਤਾ ਲੋਕਾਂ ਵਿੱਚ ਔਰਤਾਂ ਵੀ ਸ਼ਾਮਲ ਹਨ।

About The Author

Leave a Reply

Your email address will not be published. Required fields are marked *