ਪ੍ਰੋ. ਗੁਰਦੇਵ ਸਿੰਘ ਸੰਦੌੜ ਦਾ ਰੂਬਰੂ ਸਮਾਗਮ ਕਰਵਾਇਆ

0
Prime Khabar Punjab Handiaya School

ਤਸਵੀਰ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਪ੍ਰੋ. ਗੁਰਦੇਵ ਸਿੰਘ ਸੰਦੌੜ ਆਪਣੀਆਂ ਕਿਤਾਬਾਂ ਭੇਟ ਕਰਦੇ ਹੋਏ।

ਹੰਡਿਆਇਆ-28 ਜਨਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਉੱਘੇ ਲੇਖਕ ਪ੍ਰੋ. ਗੁਰਦੇਵ ਸਿੰਘ ਸੰਦੌੜ ਦਾ ਰੂਬਰੂ ਸਮਾਗਮ ਕਰਵਾਇਆ ਗਿਆ । ਲੇਖਕ ਨੂੰ ਜੀ ਆਇਆਂ ਇੰਚਾਰਜ ਪ੍ਰਿੰਸੀਪਲ ਰਣਜੀਤ ਸਿੰਘ ਜੰਡੂ ਨੇ ਆਖਿਆ । ਪੰਜਾਬੀ ਵਿਭਾਗ ਵਲੋਂ ਕਰਵਾਏ ਇਸ ਸਮਾਗਮ ਦੌਰਾਨ ਲੇਖਕ ਸੰਦੌੜ ਬਾਰੇ ਜਾਣਕਾਰੀ ਦਿੰਦੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਲੰਬਾ ਸਮਾਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਅਧਿਆਪਨ ਨਾਲ ਜੁੜੇ ਹੋਣ ਦੇ ਨਾਲ ਨਾਲ ਮਸਤੂਆਣਾ ਸਾਹਿਬ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਹਨ । ਉਨ੍ਹਾਂ ਦੱਸਿਆ ਲੇਖਕ ਦੀਆਂ ਕਵਿਤਾ, ਨਾਟਕ, ਕਹਾਣੀਆਂ ਅਤੇ ਵਾਰਤਕ ਨਾਲ ਸੰਬੰਧਿਤ 115 ਕਿਤਾਬਾਂ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ । ਪੰਜਾਬੀ ਮਾਸਟਰ ਬਲਜੀਤ ਸਿੰਘ ਅਕਲੀਆ ਨੇ ਕਿਹਾ ਕਿ ਅਜਿਹੇ ਲੇਖਕਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਅੰਦਰ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਟਕ ਲਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋ. ਗੁਰਦੇਵ ਸਿੰਘ ਸੰਦੌੜ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਲਿਖਣ ਵਾਲੇ ਵੱਡੇ ਲੇਖਕ ਹਨ । ਲੇਖਕ ਵੱਲੋਂ ਆਪਣੀ ਕਲਮ ਤੋਂ ਲਿਖੀਆਂ 22 ਕਿਤਾਬਾਂ ਸਕੂਲ ਨੂੰ ਦਾਨ ਦਿੱਤੀਆਂ । ਅਖੀਰ ਵਿੱਚ ਲੈਕਚਰਾਰ ਗੁਰਲਾਲ ਸਿੰਘ ਬੋਪਾਰਾਏ ਨੇ ਲੇਖਕ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਲੇਖਕ ਦੁਆਰਾ ਦੱਸੇ ਅਨੁਸਾਰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ । ਇਸ ਮੌਕੇ ਮੈਡਮ ਸਵਾਤੀ, ਹਰਸ਼ਾ ਰਾਣੀ, ਅਮੀਤੂ, ਸਰਬਜੀਤ ਕੌਰ, ਮਨਦੀਪ ਸ਼ਰਮਾ, ਪੂਨਮ ਸ਼ਰਮਾ, ਰਾਹੁਲ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Durga Photostat

About The Author

Leave a Reply

Your email address will not be published. Required fields are marked *