ਗੰਡਾਸੀ ਮਾਰ ਕੇ ਕੀਤੀ ਲੁੱਟ…..

ਹੰਡਿਆਇਆ-28 ਜਨਵਰੀ-ਬੀਤੀ ਰਾਤ ਬਾਜਾਖਾਨਾ ਰੋਡ ਤੇ ਇੱਕ ਹੋਰ ਲੁੱਟਖੋਹ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਇਸ ਲੁੱਟ ਖੋਹ ਬਾਰੇ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਪਾਲ ਪੁੱਤਰ ਸੰਤ ਰਾਮ ਵਾਸੀ ਧਨੌਲਾ ਖੁਰਦ ਨੇ ਦੱਸਿਆ ਕਿ ਉਹ ਇੱਕ ਫੋਟੋਗ੍ਰਾਫਰ ਹਨ ਅਤੇ ਕੱਲ ਰਾਤ 10.30 ਵਜੇ ਉਹ ਪਿੰਡ ਨੈਣੇਵਾਲ ਤੋਂ ਕਬੱਡੀ ਟੂਰਨਾਮੈਂਟ ਦਾ ਪ੍ਰੋਗਰਾਮ ਲਗਾ ਕੇ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਆਰੀਆ ਭੱਟਾ ਸਕੂਲ,ਬਾਜਾਖਾਨਾ ਰੋਡ ਕੋਲ ਦੋ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਘੇਰ ਲਿਆ। ਜਿਨਾਂ ਵਿੱਚੋਂ ਇੱਕ ਮੋਟਰਸਾਈਕਲ ਸਵਾਰ ਨੇ ਉਸ ਦੀ ਬਾਂਹ ਤੇ ਗੜਾਸੀ ਨੁਮਾ ਹਥਿਆਰ ਨਾਲ ਹਮਲਾ ਕਰ ਦਿੱਤਾ ਪ੍ਰੰਤੂ ਗਨੀਮਤ ਰਹੀ ਕੋਟ ਮੋਟਾ ਹੋਣ ਕਾਰਨ ਉਸ ਦੀ ਬਾਂਹ ਬਚ ਗਈ ਪ੍ਰੰਤੂ ਉਹਨਾਂ ਨੇ ਉਸ ਦੀ ਜੇਬਾਂ ਵਿੱਚੋਂ ਸਾਰੇ ਪੈਸੇ ਕੱਢ ਲਏ ਅਤੇ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਮੋਬਾਇਲ ਉੱਪਰਲੀ ਜੇਬ ਵਿੱਚ ਸੀ, ਜਿਸ ਕਾਰਨ ਉਹ ਬਚ ਗਿਆ ਅਤੇ ਉਸ ਪਾਸ ਮਹਿੰਗਾ ਕੈਮਰਾ ਵੀ ਲੁਟੇਰਿਆਂ ਦੀ ਨਜ਼ਰ ਵਿੱਚ ਨਹੀਂ ਆਇਆ।ਉਸਨੇ ਉਸੇ ਵਕਤ 112 ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ।ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਰਜ ਢਲਣ ਤੋਂ ਬਾਅਦ ਲੋਕਾਂ ਦਾ ਘਰ ਵਿੱਚੋਂ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਲੁੱਟ ਖੋਹ ਕਰਨ ਵਾਲੇ ਕੇਵਲ ਲੁੱਟ ਹੀ ਨਹੀਂ ਕਰਦੇ ਬਲਕਿ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਵੀ ਕਰਦੇ ਹਨ। ਪ੍ਰੰਤੂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਗਹਿਰੀ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ।
