ਛੰਨਾ ਰੋਡ ਤੇ ਲੁੱਟ ਖੋਹ ਦੀਆਂ ਦੋ ਵਾਰਦਾਤਾਂ

0
Prime Khabar Punjab Chhanna Road

ਹੰਡਿਆਇਆ -28 ਜਨਵਰੀ -ਦਿਨੋ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਅਤੇ ਪੁਲਿਸ ਦੋਨਾਂ ਦੀ ਹੀ ਨੱਕ ਵਿੱਚ ਦਮ ਕਰ ਰੱਖਿਆ ਹੈ। ਬੀਤੀ ਰਾਤ ਛੰਨਾ ਰੋਡ ਤੇ ਕੁਝ ਸਮੇਂ ਵਿੱਚ ਹੀ ਲੁੱਟ ਖੋਹ ਦੀਆਂ ਦੋ ਵਾਰਦਾਤਾ ਦਾ ਸਮਾਚਾਰ ਪ੍ਰਾਪਤ ਹੋਇਆ। ਇੱਕ ਵਾਰਦਾਤ ਅਨੁਸਾਰ ਟਰਾਈਡੈਂਟ ਫੈਕਟਰੀ ਵਿੱਚੋਂ ਕੰਮ ਕਰਕੇ ਡੀਲਕਸ ਮੋਟਰਸਾਈਕਲ PB 27F 8311 ਤੇ ਸਵਾਰ ਹੋ ਕੇ ਘਰ ਜਾ ਰਹੇ ਗੁਰਪਿਆਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭੈਣੀ ਜੱਸਾ ਨੂੰ ਫਤਿਹਗੜ੍ਹ ਛੰਨਾ ਰੋਡ ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੁਆਰਾ ਘੇਰ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਕੋਲੋਂ ਮੋਬਾਇਲ ਅਤੇ ਪਰਸ ਖੋ ਲਿਆ ਗਿਆ। ਇਸ ਕੁੱਟਮਾਰ ਵਿੱਚ ਲੁਟੇਰਿਆਂ ਨੇ ਗੁਰਪਿਆਰ ਸਿੰਘ ਦੀ ਬਾਂਹ ਤੋੜ ਦਿੱਤੀ। ਲੁਟੇਰੇ ਵਿਅਕਤੀਆਂ ਨੇ ਜਾਂਦੇ ਹੋਏ ਗੁਰਪਿਆਰ ਦਾ ਮੋਟਰਸਾਈਕਲ ਖੋ ਲਿਆ ਅਤੇ ਆਪਣਾ ਮੋਟਰਸਾਈਕਲ PB19R 1747 ਉਥੇ ਛੱਡ ਦਿੱਤਾ। ਉਪਰੋਕਤ ਘਟਨਾ ਬਾਰੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਛਾਣਬੀਨ ਕਰਨ ਤੇ ਪਤਾ ਲੱਗ ਗਿਆ ਕਿ ਇਹ ਮੋਟਰਸਾਈਕਲ ਹੰਡਿਆਇਆ ਦੇ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੀਕਾ ਪੱਤੀ ਦਾ ਹੈ ਜੋ ਕਿ ਕੁਝ ਸਮਾਂ ਪਹਿਲਾਂ ਮਹਿਲ ਕਲਾਂ ਤੋਂ ਚੋਰੀ ਹੋ ਗਿਆ ਸੀ। ਇਸੇ ਰੋਡ ਤੇ ਕੁਝ ਸਮਾਂ ਪਹਿਲਾਂ ਇਹਨਾਂ ਲੁਟੇਰਿਆਂ ਦੁਆਰਾ ਇੱਕ ਪ੍ਰਵਾਸੀ ਰਾਜੂ ਕੁਮਾਰ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਮੋਬਾਈਲ ਅਤੇ ਪੈਸੇ ਖੋ ਲਏ।

Prime Khbar Punjab Raju

About The Author

Leave a Reply

Your email address will not be published. Required fields are marked *