ਚਲਦੀ ਕਾਰ ਦੇ ਟਾਇਰ ਫਟਣ ਨਾਲ ਦੋ ਦੀ ਮੌਤ, ਇੱਕ ਜਖਮੀ

ਫਾਜ਼ਿਲਕਾ-27 ਜਨਵਰੀ-ਚਲਦੀ ਕਾਰ ਦਾ ਟਾਇਰ ਫਟ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਲੰਮੋਚਗੜ ਕਲਾਂ ਵਿਖੇ ਨੇੜੇ ਫਿਰੋਜ਼ਪੁਰ ਹਾਈਵੇ ਉੱਤੇ ਤਿੰਨ ਦੋਸਤ ਕਾਰ ਵਿੱਚ ਸਵਾਰ ਹੋ ਕੇ ਬਠਿੰਡਾ ਤੋਂ ਇੱਕ ਨਿੱਜੀ ਕੰਪਨੀ ਦੇ ਪਾਰਟੀ ਪ੍ਰੋਗਰਾਮ ਵਿੱਚੋਂ ਵਾਪਸ ਆ ਰਹੇ ਸਨ ਤਾਂ ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਗੱਡੀ ਕਈ ਪਲਟੀਆਂ ਖਾ ਗਈ। ਇਸ ਹਾਦਸੇ ਵਿੱਚ ਸਾਜਨ ਮਦਨ ਤੇ ਸ਼ੁਭਮ ਧੁੜੀਆ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੁਰਵਿੰਦਰ ਸਿੰਘ ਗੰਭੀਰ ਹਾਲਤ ਵਿੱਚ ਜਖਮੀ ਹੋ ਗਿਆ। ਇਹ ਤਿੰਨੋ ਫਾਜ਼ਿਲਕਾ ਦੇ ਨਿਵਾਸੀ ਸਨ। ਘਟਨਾ ਦਾ ਪਤਾ ਚੱਲਦਿਆਂ ਹੀ ਜਲਾਲਾਬਾਦ ਪੁਲਿਸ ਮੌਕੇ ਤੇ ਪਹੁੰਚ ਗਈ।
