ਨਸ਼ਾ ਤਸਕਰ ਸਮੇਤ 1239 ਨਸ਼ੀਲੀਆ ਗੋਲੀਆ ਅਤੇ 4260 ਨਸ਼ੀਲੇ ਕੈਪਸੂਲ ਦੇ ਕਾਬੂ

ਬਰਨਾਲਾ-25 ਜਨਵਰੀ -ਸ੍ਰੀ ਸੰਦੀਪ ਸਿੰਘ ਮੰਡ 18, ਐਸ.ਪੀ.(ਇੰਨ) ਬਰਨਾਲਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਬਰਨਾਲਾ ਵੱਲੋਂ ਸ੍ਰੀ ਸੰਦੀਪ ਕੁਮਾਰ ਮਾਲਿਕ IPS, ਐਸ.ਐਸ.ਪੀ. ਬਰਨਾਲਾ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰਵਿੰਦਰ ਸਿੰਘ PPS ਉਪ ਕਪਤਾਨ ਪੁਲਿਸ ਸਬ ਡਵੀਜਨ ਤਪਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਥਾਣੇਦਾਰ ਸਰੀਫ ਖਾਨ ਮੁੱਖ ਅਫਸਰ ਥਾਣਾ ਰੂੜੇਕੇ ਕਲਾਂ ਦੀ ਹਦਾਇਤ ਪਰ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਰੂੜੇਕੇ ਕਲਾਂ ਵਿਖੇ 01 ਨਸ਼ਾ ਤਸਕਰ ਸਮੇਤ 1239 ਨਸ਼ੀਲੀਆ ਗੋਲੀਆ ਅਤੇ 4260 ਨਸ਼ੀਲੇ ਕੈਪਸੂਲ ਕਾਬੂ।
ਸ੍ਰੀ ਸੰਦੀਪ ਸਿੰਘ ਮੰਡ PPS, ਐਸ.ਪੀ.(ਇੰਨ) ਬਰਨਾਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ ਸਹਾਇਕ ਥਾਣੇਦਾਰ ਰਣਜੀਤ ਸਿੰਘ 1273/ਸੰਗ: ਥਾਣਾ ਰੂੜੇਕੇ ਕਲਾਂ ਸਮੇਤ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਕਿ ਰਵੀ ਕੁਮਾਰ ਉਰਫ ਲੀਲਾ ਪੁੱਤਰ ਸਰੂਪ ਚੰਦ ਵਾਸੀ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 2 ਕਚਹਿਰੀ ਚੌਕ ਬਰਨਾਲਾ ਹਾਲ ਆਬਾਦ ਅਗਰਵਾਲ ਸਿਟੀ ਧੌਲਾ ਜੋ ਕਿ ਧੌਲਾ ਵਿਖੇ ਰਵੀ ਮੈਡੀਕੋਜ ਦੇ ਨਾਮ ਪਰ ਦੁਕਾਨ ਕਰਦਾ ਹੈ। ਜੋ ਕਿ ਆਪਣੀ ਦੁਕਾਨ ਪਰ ਹੀ ਗਾਹਕਾਂ ਨੂੰ ਨਸ਼ੀਲੀਆ ਗੋਲੀਆ ਅਤੇ ਕੈਪਸੂਲ ਵੇਚਣ ਦਾ ਆਦੀ ਹੈ।ਜੇਕਰ ਅੱਜ ਹੀ ਯੋਜਨਾਬੰਦ ਤਰੀਕੇ ਰਵੀ ਮੈਡੀਕੋਜ ਪਿੰਡ ਧੌਲਾ ਪਰ ਰੇਡ ਕੀਤੀ ਜਾਵੇ ਤਾਂ ਰਵੀ ਕੁਮਾਰ ਉਰਫ ਲੀਲਾ ਉਕਤ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਮੌਕਾ ਪਰ ਸਹਾਇਕ ਥਾਣੇਦਾਰ ਰਣਜੀਤ ਸਿੰਘ 1273/ਸੰਗੂਰਰ ਸਮੇਤ ਪੁਲਿਸ ਪਾਰਟੀ ਦੇ ਤਫਤੀਸ ਬਾ-ਬ੍ਰਾਮਦਗੀ ਲਈ ਮੁਕੱਦਮਾ ਨੰਬਰ 07 ਮਿਤੀ 24.01.2025 ਅ/ਧ 22,25/61/85 ਐਨ.ਡੀ.ਪੀ.ਐਸ ਐਕਟ ਅਤੇ 223 ਬੀ.ਐਸ.ਐਨ ਥਾਣਾ ਚੜੇਕੇ ਕਲਾਂ ਦਰਜ ਕਰਕੇ ਘੱਲਿਆ ਗਿਆ।
ਦੌਰਾਨ ਤਫਤੀਸ਼ ਵੀ ਮੈਡੀਕੋਜ ਧੌਲਾ ਅੰਦਰ ਇੱਕ ਵਿਅਕਤੀ ਬੈਠਾ ਸੀ ਤੇ ਜਿਸ ਪਾਸੋ ਪੁੱਛਗਿੱਛ ਕੀਤੀ ਤਾ ਦੁਕਾਨ ਅੰਦਰ ਬੈਠੇ ਵਿਆਕਤੀ ਨੇ ਆਪਣਾ ਨਾਮ ਰਵੀ ਕੁਮਾਰ ਉਰਫ ਲੀਲਾ ਪੁੱਤਰ ਸਰੂਪ ਚੰਦ ਵਾਸੀ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 2 ਕਚਹਿਰੀ ਚੌਕ ਬਰਨਾਲਾ ਹਾਲ ਆਬਾਦ ਅਗਰਵਾਲ ਸਿਟੀ ਧੌਲਾ ਦੱਸਿਆ ਅਤੇ ਫਿਰ ਡਰੱਗ ਇੰਸਪੈਕਟਰ ਪਰਨੀਤ ਕੌਰ ਸਮੇਤ ਸ੍ਰੀ ਗੁਰਵਿੰਦਰ ਸਿੰਘ ਉਪ ਕਪਤਾਨ ਪੁਲਿਸ,ਸਬ ਡਵੀਜਨ ਤਪਾ ਸ਼ੁਦਾ ਦਹਿਲ ਉਕਤ ਵੱਲੋ ਦੁਕਾਨ ਦੀ ਚੈਕਿੰਗ ਕੀਤੀ,ਦੌਰਾਨੇ ਚੈਕਿੰਗ ਕਾਊਟਰ ਦੇ ਹੇਠਾਂ ਬਕਸਿਆਂ ਵਿੱਚ ਨਸ਼ੀਲੀਆ ਗੋਲੀਆ ਅਤੇ ਨਸ਼ੀਲੇ ਕੈਪਸੂਲ ਲੁਕਾ ਛੁਪਾ ਕੇ ਰੱਖੀਆਂ ਸਨ ਜੋ ਮੌਕਾ ਤੋ ਬ੍ਰਾਮਦ ਕੀਤੀਆ ਗਈਆਂ ਅਤੇ ਦੋਸੀ ਉਕਤ ਪੁਲਿਸ ਰਿਮਾਂਡ ਹਾਸਲ ਕਰਨ ਲਈ ਮਾਨਯੋਗ ਅਦਾਲਤਾਂ ਬਰਨਾਲਾ ਵਿਖੇ ਦੋਸ਼ੀ ਨੂੰ ਪੇਸ਼ ਕੀਤਾ ਜਾਣਾ ਹੈ ਤਾਂ ਜੋ ਦੋਸ਼ੀ ਦੇ ਪੁਲਿਸ ਰਿਮਾਂਡ ਦੌਰਾਨ ਹੋਰ ਪੁਛਗਿਛ ਕੀਤੀ ਜਾ ਸਕੇ,ਮੁਕਦਮਾ ਉਕਤ ਦੀ ਤਫੜੀਆਂ ਜਾਰੀ ਹੈ।