ਸ.ਸ.ਸ.ਸਕੂਲ ਚੀਮਾ ਜੋਧਪੁਰ ਵਿਖੇ ਸਾਈਬਰ ਸਿਕਿਉਰਟੀ ਸਬੰਧੀ ਪੇਂਟਿੰਗ ਕੰਪਟੀਸ਼ਨ ਕਰਵਾਇਆ

0
Prime Khabar Punjab Jodhpur school

ਬਰਨਾਲਾ-24 ਜਨਵਰੀ-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ ਬੱਚਿਆਂ ਦਾ ਸੋਸ਼ਲ ਮੀਡੀਆ ਅਤੇ ਸਾਈਬਰ ਸਿਕਿਉਰਟੀ ਦੇ ਵਿਸ਼ੇ ਨੂੰ ਲੈ ਕੇ ਇੱਕ ਪੇਂਟਿੰਗ ਕੰਪਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਸਾਰੇ ਸਟੂਡੈਂਟ ਪੁਲਿਸ ਕੈਡਟ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਬੱਚਿਆਂ ਨੂੰ ਸੰਬੋਧਿਤ ਕਰਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਅੱਜਕੱਲ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਦੇ ਇਸਤੇਮਾਲ ਤੋਂ ਸਾਵਧਾਨ ਨੀ ਵਰਤਣੀ ਚਾਹੀਦੀ ਹੈ ਅਤੇ ਇੰਟਰਨੈਟ ਤੇ ਕੋਈ ਵੀ ਕੰਮ ਕਰਦੇ ਹੋਏ ਆਪਣੀ ਸਿਕਿਉਰਿਟੀ ਪਾਸਵਰਡ ਆਦ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਈਬਰ ਅਪਰਾਧੀ ਸਾਨੂੰ ਨੁਕਸਾਨ ਨਾ ਕਰ ਸਕਣ। ਅੱਜਕੱਲ ਚੱਲ ਰਹੇ ਡਿਜੀਟਲ ਅਰੈਸਟ ਵਿਸ਼ੇ ਬਾਰੇ ਵੀ ਬੱਚਿਆਂ ਨੂੰ ਸਕੂਲ ਦੇ ਕੰਪਿਊਟਰ ਅਮਨਦੀਪ ਕੌਰ ਅਤੇ ਰਾਸ਼ੀ ਨੇ ਜਾਣਕਾਰੀ ਡਿਜੀਟਲ ਅਰੈਸਟ ਸਾਈਬਰ ਅਪਰਾਧੀਆਂ ਦੁਆਰਾ ਘੜਿਆ ਗਿਆ। ਇੱਕ ਸ਼ਬਦ ਹੈ ਕੋਈ ਵੀ ਸਰਕਾਰੀ ਏਜੰਸੀ ਕਿਸੇ ਵੀ ਤਰ੍ਹਾਂ ਡਿਜੀਟਲ ਅਰੈਸਟ ਨਹੀਂ ਕਰ ਸਕਦੀ। ਜੇਕਰ ਕੋਈ ਇਸ ਤਰਾਂ ਵੀਡੀਓ ਕਾਲ ਤੇ ਦਾਵਾ ਕਰਦਾ ਹੈ ਤਾਂ ਉਸ ਦੇ ਦਾਵੇ ਦੇ ਕੋਈ ਧਿਆਨ ਨਾ ਦਵੋ। ਸਟੂਡੈਂਟ ਪੁਲਿਸ ਕੈਡਿਟ ਨੋਡਲ ਡਾ ਜਤਿੰਦਰ ਜੋਸ਼ੀ ਨੇ ਦੱਸਿਆ ਕਿਸਾਈਬਰ ਸਿਕਿਉਰਟੀ ਬਾਰੇ ਅਵੇਅਰਨੈਸ ਅਤੇ ਸੋਸ਼ਲ ਮੀਡੀਆ ਦੇ ਬੱਚਿਆਂ ਵਿੱਚ ਵੱਧ ਰਹੇ ਇਫੈਕਟ ਨੂੰ ਦੇਖਦੇ ਹੋਏ ਇਸ ਵਿਸ਼ੇ ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ। ਜਿਸ ਵਿੱਚ ਪਹਿਲੇ ਸਥਾਨ ਤੇ ਸੁਖਪ੍ਰੀਤ ਕੌਰ ਰਹੀ ਦੂਸਰੇ ਸਥਾਨ ਤੇ ਐਸ਼ਦੀਪ ਕੌਰ ਔਰ ਤੀਸਰੇ ਸਥਾਨ ਤੇ ਜਸ਼ਨਪ੍ਰੀਤ ਕੌਰ ਤੇ ਤਰਨਦੀਪ ਕੌਰ ਰਹੀਆਂ। ਇਸ ਮੌਕੇ ਪੇਂਟਿੰਗਾਂ ਦੀ ਜਜਮੈਂਟ ਦਾ ਕੰਮ ਰਿਸ਼ੂ ਰਾਣੀ ਅਤੇ ਮੈਡਮ ਲਲਿਤਾ ਦੁਆਰਾ ਕੀਤਾ ਗਿਆ ।

About The Author

Leave a Reply

Your email address will not be published. Required fields are marked *