ਸ.ਸ.ਸ.ਸਕੂਲ ਚੀਮਾ ਜੋਧਪੁਰ ਵਿਖੇ ਸਾਇੰਸ ਲੈਬ ਦਾ ਉਦਘਾਟਨ

0
Prime khabar Punjab Jodhpur seince lab

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ ਨਵੀਂ ਬਣੀ ਸਾਇੰਸ ਲੈਬ ਦਾ ਉਦਘਾਟਨ ਅੱਜ ਪਿੰਡ ਦੇ ਸਰਪੰਚ ਮਲੂਕ ਸਿੰਘ ਉਪ ਜਿਲਾ ਸਿੱਖਿਆ ਅਫਸਰ ਸਰਦਾਰ ਬਰਜਿੰਦਰ ਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਰਿਬਨ ਕਟ ਕੇ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਉਪ ਜਿਲ੍ਹਾ ਸਿੱਖਿਆ ਅਫਸਰ ਬਰਜਿੰਦਰ ਪਾਲ ਸਿੰਘ ਨੇ ਦੱਸਿਆ ਸਾਇੰਸ ਵਿਸ਼ੇ ਦੀ ਮਹੱਤਵ ਦੇਖਦੇ ਹੋਏ ਸਕੂਲ ਵਿੱਚ ਵਿਭਾਗ ਵੱਲੋਂ ਲਗਭਗ 11 ਲੱਖ ਰੁਪਏ ਦੀ ਲਾਗਤ ਨਾਲ ਇਹ ਸਾਇੰਸ ਲੈਬ ਤਿਆਰ ਕਰਵਾਈ ਗਈ ਹੈ। ਇਸ ਮੌਕੇ ਸਰਪੰਚ ਮਲੂਕ ਸਿੰਘ ਨੇ ਨਵੀਂ ਸਾਇੰਸ ਲੈਬ ਬਣਨ ਤੇ ਖੁਸ਼ੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਬੱਚੇ ਨਵੀਂ ਟੈਕਨੋਲੋਜੀ ਸਿੱਖ ਸਕਣਗੇ ਪੰਚਾਇਤ ਵੱਲੋਂ ਵੀ ਵਿਭਾਗ ਅਤੇ ਸਕੂਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਜਦੋਂ ਵੀ ਲੋੜ ਪਵੇਗੀ ਦਿੱਤੀ ਜਾਵੇਗੀ। ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕੀ ਅਧਿਆਪਕਾਂ ਵੱਲੋਂ ਸਾਇੰਸ ਲੈਬ ਦੇ ਉਦਘਾਟਨ ਮੌਕੇ ਸਵੇਰੇ ਪਹਿਲਾਂ ਸੁਖਮਣੀ ਸਾਹਿਬ ਦਾ ਪਾਠ ਕੀਤਾ ਗਿਆ ਸੀ ਅਤੇ ਦੇਗ ਵਰਤਾਈ ਗਈ। ਪ੍ਰਿੰਸੀਪਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਸੀਰ ਸਿੰਘ, ਹਰਪ੍ਰੀਤ ਸਿੰਘ, ਹੈਪੀ, ਮੋਹਿੰਦਰ ਸਿੰਘ, ਜਸਵੀਰ ਸਿੰਘ, ਰਜੇਸ਼ ਕੁਮਾਰ, ਬਲਵੀਰ ਸਿੰ,ਘ ਪਾਇਲ ਗਰਗ, ਰਮਨਦੀਪ ਕੌਰ,ਪੂਨਮ ਸ਼ਰਮਾ, ਰਿਸ਼ੂ ਰਾਣੀ, ਗੁਰਮੀਤ ਕੌਰ, ਅਮਰਿੰਦਰ ਕੌਰ, ਪਰਮਜੀਤ ਕੌਰ ,ਹੈਡਮਾਸਟਰ ਨਾਈਵਾਲਾ ਰਾਜੇਸ਼ ਕੁਮਾਰ,ਜਤਿੰਦਰ ਜੋਸ਼ੀ, ਰਤਨਦੀਪ ਸਿੰਘ, ਉਪਾਸਨਾ ਸ਼ਰਮਾ,ਗਗਨਦੀਪ ਕੌਰ, ਮਨਪ੍ਰੀਤ ਕੌਰ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *