ਹੰਡਿਆਇਆ ਵਿੱਚ 45 ਗੁੱਟ ਚਾਈਨਾ ਡੋਰ ਸਮੇਤ 1 ਗ੍ਰਿਫਤਾਰ

ਹੰਡਿਆਇਆ-24ਜਨਵਰੀ-ਬਰਨਾਲਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਖਿਲਾਫ ਵੱਡੀ ਗਈ ਮੁਹਿੰਮ ਤਹਿਤ ਹੰਡਿਆਇਆ ਤੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਆਈ ਸਟਾਫ ਦੇ ਏਐਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਵਿੱਕੀ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਧਾਲੀਵਾਲ ਪੱਤੀ ਹੰਡਿਆਇਆ ਨੂੰ 45 ਗੁੱਟ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ। ਵਿੱਕੀ ਕੁਮਾਰ ਜੋ ਕਿ ਚਾਈਨਾ ਡੋਰ ਕਿਤੇ ਬਾਹਰੋਂ ਖਰੀਦ ਕੇ ਹੰਡਿਆਇਆ ਵਿੱਚ ਵੱਧ ਮੁਨਾਫੇ ਤੇ ਵੇਚਣ ਦਾ ਕੰਮ ਕਰਦਾ ਸੀ। ਉਸ ਦੇ ਖਿਲਾਫ ਮੁਕਦਮਾ ਨੰਬਰ 11 ਮਿਤੀ 23-01-2025 ਸਦਰ ਥਾਣਾ ਬਰਨਾਲਾ ਦਰਜ ਕੀਤਾ ਗਿਆ ਹੈ।
