ਚਾਈਨਾ ਡੋਰ ਦੇ 600 ਗੱਟੂਆਂ ਸਮੇਤ ਦੋ ਕਾਬੂ

0
Prime khabar Punjab Dhuri

ਧੂਰੀ-24ਜਨਵਰੀ-ਸੰਗਰੂਰ ਤੋਂ ਸਰਤਾਜ ਸਿੰਘ ਚਹਿਲ ਆਈਪੀਐਸ ਐਸਐਸਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਮਨਦੀਪ ਸਿੰਘ ਪੀਪੀਐਸ ਐਸਪੀ ਧੂਰੀ ਔਰ ਥਾਣਾ ਸਿਟੀ ਧੂਰੀ ਦੇ ਐਸਐਚਓ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਪੁਲਿਸ ਟੀਮ ਦੀ ਅਗਵਾਈ ਵਿਚ ਚਾਈਨਾ ਡੋਰ ਦੇ ਖਿਲਾਫ ਕੰਮ ਕਰਦੇ ਹੋਏ ਕਾਰਵਾਈ ਕੀਤੀ ਗਈ। ਮਲਕੀਤ ਸਿੰਘ 772 ਸੰਗਰੂਰ ਪੁਲਿਸ ਸਟੇਸਨ ਸਿਟੀ ਧੂਰੀ ਮਿਤੀ 22-01-2025 ਨੂੰ ਦੋਸ਼ੀ ਦੀਪਕ ਕੁਮਾਰ ਉਰਫ ਮਿੰਟੂ ਪੁੱਤਰ ਸੋਹਣ ਲਾਲ ਨਿਵਾਸੀ ਵਾਰਡ ਨੰਬਰ 11, ਨਜ਼ਦੀਕ ਗੋਲਡਨ ਵੈਲ ਸਕੂਲ ਤੇਗ ਬਹਾਦਰ ਨਗਰ ਧੂਰੀ,ਮਾਨਵ ਕੁਮਾਰ ਪੁੱਤਰ ਸੋਹਨ ਲਾਲ ਨਿਵਾਸੀ ਵਾਰਡ ਨੰਬਰ 14 ਆਰਿਆ ਸਮਾਜ ਬਲੋਗ ਧੂਰੀ ਜੋ ਕਿ ਬਾਹਰ ਤੋਂ ਚਾਈਨਾ ਡੋਰ ਮੰਗਵਾ ਕੇ ਵੇਚਣ ਦਾ ਕੰਮ ਕਰਦਾ ਸੀ। ਉਹਨਾਂ ਦੋਸ਼ੀਆ ਨੂੰ ਕਾਬੂ ਕਰਕੇ ਕਰੀਬ 600 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ।ਉਹਨਾਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੂਰੀ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਵਿੱਚ ਇਹ ਜਾਣਿਆ ਜਾਵੇਗਾ ਕਿ ਇਹ ਲੋਕ ਕਿਸ ਤੋਂ ਡੋਰ ਖਰੀਦ ਕੇ ਲਿਆਉਂਦੇ ਸਨ ਅਤੇ ਕਿਹੜੇ ਕਿਹੜੇ ਦੁਕਾਨਦਾਰਾਂ ਨੂੰ ਅੱਗੇ ਸਪਲਾਈ ਕਰਦੇ ਸਨ।

About The Author

Leave a Reply

Your email address will not be published. Required fields are marked *