ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਤੇ ਮੁੜ ਹਮਲਾ

ਦਿੱਲੀ-24ਜਨਵਰੀ- ਦਿੱਲੀ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਹੌਲ ਕਾਫੀ ਗਰਮ ਹੋ ਚੁੱਕਾ ਹੈ। ਪਾਰਟੀਆਂ ਦੁਆਰਾ ਵਿਰੋਧੀ ਪਾਰਟੀਆਂ ਤੇ ਆਰੋਪ ਲਗਾਉਣ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਕਸ ਤੇ ਪੋਸਟ ਕਰਕੇ ਆਪਣੇ ਗੱਡੀ ਤੇ ਦੁਬਾਰਾ ਹਮਲਾ ਹੋਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਹਰੀ ਨਗਰ ਵਿੱਚ ਚੋਣ ਪ੍ਰਚਾਰ ਦੌਰਾਨ ਵਿਰੋਧੀ ਉਮੀਦਵਾਰ ਦੇ ਲੋਕਾਂ ਨੇ ਮੇਰੀ ਗੱਡੀ ਤੇ ਹਮਲਾ ਕੀਤਾ। ਉਹਨਾਂ ਅਮਿਤ ਸ਼ਾਹ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨਾਂ ਨੇ ਦਿੱਲੀ ਪੁਲਿਸ ਨੂੰ ਬੀਜੇਪੀ ਦੀ ਨਿੱਜੀ ਆਰਮੀ ਬਣਾ ਰੱਖਿਆ ਹੈ। ਉਹਨਾਂ ਅੱਗੇ ਲਿਖਿਆ ਕਿ ਚੁਣਾਵ ਆਯੋਗ ਦੁਆਰਾ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ।
ਦੱਸਣ ਯੋਗ ਹੈ ਕੀ ਕਿ 18 ਜਨਵਰੀ ਨੂੰ ਵੀ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਦੀ ਗੱਡੀ ਅੱਗੇ ਲੋਕਾਂ ਦੁਆਰਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ ਸੀ। ਜਿਸ ਕਾਰਨ ਦੋ ਵਿਅਕਤੀ ਕੇਜਰੀਵਾਲ ਦੀ ਗੱਡੀ ਨਾਲ ਜਖਮੀ ਹੋ ਗਏ। ਜਿਸ ਤੋਂ ਗੁਸਾਏ ਲੋਕਾਂ ਨੇ ਕੇਜਰੀਵਾਲ ਦੀ ਗੱਡੀ ਤੇ ਪੱਥਰ ਸੁੱਟ ਦਿੱਤਾ।ਲੋਕ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਦੁਆਰਾ ਹਰ ਦਿੱਲੀ ਇਲੈਕਸ਼ਨ ਸਮੇਂ ਲੋਕਾਂ ਦੀ ਹਮਦਰਦੀ ਲੈਣ ਲਈ ਅਜਿਹੇ ਹਮਲਿਆਂ ਦੇ ਸਟੰਟ ਕੀਤੇ ਜਾਂਦੇ ਹਨ।
