ਡੇਂਗੂ ਤੋਂ ਬਚਾਅ ਲਈ ਪੇਂਡੂ, ਸ਼ਹਿਰੀ ਤੇ ਸਲੱਮ ਏਰੀਏ ‘ਚ ਟੀਮਾਂ ਵੱਲੋਂ ਗਤੀਵਿਧੀਆਂ ਜਾਰੀਃ ਸਿਵਲ ਸਰਜਨ

0
Prime khabar Punjab Dengu

ਡੇਂਗੂ ਤੋਂ ਬਚਾਅ ਲਈ ਜ਼ਿਲ੍ਹਾ ਨਿਵਾਸੀ ਅਤੇ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਜ਼ਰੂਰੀ

ਬਰਨਾਲਾ, 5 ਦਸੰਬਰ-ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਪੇਂਡੂ, ਸ਼ਹਿਰੀ ਅਤੇ ਸਲੱਮ ਏਰੀਏ ਦਾ ਡੇਂਗੂ ਤੋਂ ਬਚਾਅ ਲਈ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਦੇਵ ਸਿੰਘ ਵੱਲੋਂ ਜਾਣਕਾਰੀ ਦਿੰਦੇ ਸਮੇਂ ਕੀਤਾ ਗਿਆ।
ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ, ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਸਿਹਤ ਸੁਪਰਵਾਇਜਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਇਸ ਸੀਜਨ ਦੌਰਾਨ ਹੁਣ ਤੱਕ 142509 ਘਰ੍ਹਾਂ ਦਾ ਸਰਵੇ ਕੀਤਾ ਗਿਆ ।ਇਨ੍ਹਾਂ ਘਰ੍ਹਾਂ ਅਤੇ ਬਾਹਰੀ 216465 ਥਾਵਾਂ ‘ਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ, ਜਿਸ ਜਗ੍ਹਾ ‘ਤੇ ਲਾਰਵਾ ਮਿਲਿਆ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵੀਸਾਈਡ ਸਪਰੇਅ ਨਾਲ ਨਸ਼ਟ ਕਰਵਾ ਦਿੱਤਾ ਗਿਆ। ਪਾਣੀ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਅਤੇ ਘਰ੍ਹਾਂ, ਦੁਕਾਨਾਂ, ਹੋਰ ਥਾਵਾਂ ‘ਤੇ ਗਮਲੇ, ਕੂਲਰ, ਟਾਇਰ,ਘੜੇ , ਫਰਿੱਜ ਦੀ ਬੈਕ ਟਰੇਅ, ਖੇਲਾਂ ਆਦਿ ਵਿੱਚ ਜਿਆਦਾ ਦਿਨ ਖੜ੍ਹ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ, ਮਲੇਰੀਆ ਫੈਲਦਾ ਹੈ। ਮਲੇਰੀਆ, ਡੇਂਗੂ ਤੋਂ ਬਚਾਅ ਲਈ ਖੜੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫਤੇ ‘ਚ ਇੱਕ ਦਿਨ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ ਨੂੰ ਖੁਸ਼ਕ ਦਿਨ (ਡਰਾਈ ਡੇ ਫਰਾਈ ਡੇ) ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਜੇਕਰ ਕਿਸੇ ਨੂੰ ਕਾਂਬੇ ਨਾਲ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਮਾਸ ਪੇਸ਼ੀਆਂ ‘ਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਗਣੇਸ ਦੱਤ , ਮਨਪ੍ਰੀਤ ਸਰਮਾਂ,ਚਮਕੌਰ ਸਿੰਘ ਅਤੇ ਗੁਲਾਬ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਸ਼ਹਿਰ ‘ਚ ਡੇਂਗੂ ਪ੍ਰਭਾਵਿਤ ਏਰੀਆ ਅਤੇ ਸਲੱਮ ਏਰੀਆ ‘ਚ ਜਾ ਕੇ ਲਾਰਵਾ ਚੈੱਕ ਕੀਤਾ ਗਿਆ ਅਤੇ ਜਿਸ ਜਗ੍ਹਾ ‘ਤੇ ਲਾਰਵਾ ਮਿਲਦਾ ਹੈ ਤਾਂ ਤੁਰੰਤ ਲਾਰਵੀਸਾਈਡ ਦਾ ਸਪਰੇਅ ਕਰਵਾ ਕੇ ਨਸ਼ਟ ਕਰਵਾ ਦਿੱਤਾ ਗਿਆ। ਟੀਮਾਂ ਵੱਲੋਂ ਘਰ-ਘਰ ਜਾ ਕੇ, ਸੱਥਾਂ ਆਦਿ ‘ਚ ਗਰੁੱਪ ਮੀਟਿੰਗਾਂ, ਪੈਂਫਲੈਟ ਵੰਡ ਕੇ ਡੇਂਗੂ ਤੋਂ ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਜੇਕਰ ਕਿਸੇ ਨੂੰ ਵੀ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਤਾਂ ਘਰੇਲੂ ਉਪਚਾਰ ਜਾਂ ਅਣਸਿੱਖਿਅਤ ਵਿਆਕਤੀ ਤੋਂ ਇਲਾਜ ਖਤਰੇ ਦਾ ਕਾਰਨ ਬਣ ਸਕਦਾ ਹੈ। ਇਸ ਦਾ ਸਰਕਾਰੀ ਸਿਹਤ ਸੰਸਥਾਵਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।

About The Author

Leave a Reply

Your email address will not be published. Required fields are marked *