ਗਸ਼ਤ ਦੌਰਾਨ ਸੜਕ ਵਿਚਕਾਰ ਫਸਿਆ ਤੂੜੀ ਨਾਲ ਭਰਿਆ ਭੂੰਗ ਹਟਾ ਕੇ SSF ਟੀਮ ਨੇ ਆਵਾਜਾਈ ਕੀਤੀ ਸੁਚਾਰੂ

IMG-20260726-WA0002.jpg

ਬਰਨਾਲਾ, 25 ਜੁਲਾਈ(ਰਾਕੇਸ਼ ਜੇਠੀ): ਸੜਕ ਸੁਰੱਖਿਆ ਫੋਰਸ (SSF) ਦੀ ਰੂਟ ਨੰਬਰ 88307 (ਧਨੌਲਾ ਟੀ-ਪੁਆਇੰਟ ਤੋਂ ਪੰਧੇਰ) ਦੀ ਟੀਮ ਨੇ ਸ਼ਨੀਵਾਰ ਰਾਤ ਕਰੀਬ 10:10 ਵਜੇ ਪਿੰਡ ਰਾਜੀਆ ਦੇ ਬੱਸ ਸਟੈਂਡ ਨੇੜੇ ਗਸ਼ਤ ਦੌਰਾਨ ਵੇਖਿਆ ਕਿ ਤੂੜੀ ਨਾਲ ਭਰਿਆ ਇੱਕ ਟਰੈਕਟਰ-ਭੂੰਗ ਸੜਕ ਦੇ ਵਿਚਕਾਰ ਫਸਿਆ ਹੋਇਆ ਸੀ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ। SSF ਟੀਮ ਨੇ ਤੁਰੰਤ ਮੌਕੇ ‘ਤੇ ਕਾਰਵਾਈ ਕਰਦਿਆਂ ਭੂੰਗ ਨੂੰ ਸੁਰੱਖਿਅਤ ਢੰਗ ਨਾਲ ਸੜਕ ਤੋਂ ਸਾਈਡ ਕਰਵਾਇਆ ਅਤੇ ਰਸਤਾ ਪੂਰੀ ਤਰ੍ਹਾਂ ਸਾਫ਼ ਕਰਵਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਟੀਮ ਦੀ ਇਸ ਤੁਰੰਤ ਕਾਰਵਾਈ ਨਾਲ ਸੰਭਾਵਿਤ ਹਾਦਸੇ ਨੂੰ ਟਾਲਿਆ ਗਿਆ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ। ਮੌਕੇ ‘ਤੇ SSF ਟੀਮ ਵਿੱਚ ਏਐਸਆਈ ਅਮਰੀਕ ਸਿੰਘ, ਕਾਂਸਟੇਬਲ ਸਤਵੀਰ ਸਿੰਘ ਅਤੇ ਕਾਂਸਟੇਬਲ ਗੁਰਮੇਘ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਂਦਿਆਂ ਸੜਕ ਨੂੰ ਜਲਦੀ ਤੋਂ ਜਲਦੀ ਆਵਾਜਾਈ ਲਈ ਖੁੱਲ੍ਹਾ ਕਰਵਾਇਆ।

About The Author