ਹੰਡਿਆਇਆ ‘ਚ ਨਸ਼ਾ ਵੇਚਣ ਵਾਲੇ ਭੈਣ-ਭਰਾ ਚੜ੍ਹੇ ਪੁਲਿਸ ਅੜਿੱਕੇ

WhatsApp Image 2026-06-22 at 16.21.56 (2)

ਹੰਡਿਆਇਆ,22 ਜੂਨ(ਰਾਕੇਸ਼ ਜੇਠੀ)-ਪੁਲਿਸ ਚੌਂਕੀ ਹੰਡਿਆਇਆ ਵੱਲੋਂ ਇੱਕ ਭੈਣ ਭਰਾ ਦੀ ਜੋੜੀ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦੇ ਜੁਰਮ ਵਿੱਚ ਕਾਬੂ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੁਆਰਾ ਸੂਚਨਾ ਮਿਲੀ ਸੀ ਕਿ ਸਰਬਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਅਤੇ ਉਸ ਦਾ ਭਰਾ ਤਰਸਪ੍ਰੀਤ ਸਿੰਘ ਉਰਫ ਗੁਗਲੂ ਪੁੱਤਰ ਭੋਲਾ ਸਿੰਘ ਵਾਸੀ ਜੋਗਾ ਜੋ ਕਿ ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਆਪਣੇ ਘਰ ਕਿਲਾ ਪੱਤੀ ਹੰਡਿਆਇਆ ਵਿਖੇ ਆਪਣੇ ਗ੍ਰਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਸਰਬਜੀਤ ਕੌਰ ਅਤੇ ਤਰਸਪ੍ਰੀਤ ਸਿੰਘ ਨੂੰ ਰੰਗੇ ਹੱਥੀ ਗ੍ਰਫਤਾਰ ਕੀਤਾ ਜਾ ਸਕਦਾ ਹੈ। ਇਤਲਾਹ ਭਰੋਸੇਯੋਗ ਹੋਣ ਕਾਰਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਰਬਜੀਤ ਕੌਰ ਦੇ ਘਰ ਕਿਲਾਪਤੀ ਵਿਖੇ ਛਾਪੇਮਾਰੀ ਕੀਤੀ ਗਈ। ਜਿੱਥੇ ਉਹਨਾਂ ਦੋਵਾਂ ਭੈਣ ਭਰਾਵਾਂ ਨੂੰ 160 ਨਸ਼ੀਲੀਆਂ ਗੋਲੀਆਂ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਦੋਹਾਂ ਖਿਲਾਫ ਐਨਡੀਪੀਸੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਪੁੱਛ ਗਿੱਛ ਜਾਰੀ ਹੈ।ਇਸ ਮੌਕੇ ਥਾਣੇਦਾਰ ਤਰਸੇਮ ਸਿੰਘ ਨਾਲ ਏਐਸਆਈ ਗੁਰਮੇਲ ਸਿੰਘ ਹੌਲਦਾਰ ਸੁਰਜੀਤ ਸਿੰਘ ਕਾਂਸਟੇਬਲ ਲਵਜੀਤ ਸਿੰਘ ਅਤੇ ਲੇਡੀ ਕਾਂਸਟੇਬਲ ਵੀ ਹਾਜ਼ਰ ਸਨ।

About The Author