ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਜਖਮੀ

ਕੋਟਦੁਨਾਂ- 18ਮਈ(ਰਾਕੇਸ਼ ਜੇਠੀ) – ਅੱਜ ਸਵੇਰੇ 8:05 ਤੇ ਨਵੀਂ ਦਾਣਾ ਮੰਡੀ ਕੋਟਦੁਨਾਂ ਨੇੜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਚ ਇੱਕ ਵਿਅਕਤੀ ਗੰਭੀਰ ਰੂਪ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਸੁਰੱਖਿਆ ਫੋਰਸ ਬਰਨਾਲਾ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਤੇ ਐਮ.ਡੀ.ਟੀ ਰਾਹੀ ਸੂਚਨਾ ਮਿਲੀ ਕਿ ਨੇੜੇ ਦਾਣਾ ਮੰਡੀ ਕੋਟਦੁਨਾਂ ਇੱਕ ਐਕਸੀਡੈਂਟ ਹੋਇਆ ਹੈ। ਸਾਡੀ ਐਸ.ਐਸ. ਐਫ ਦੀ ਟੀਮ ਬਿਨਾਂ ਸਮਾਂ ਗਵਾਏ ਘਟਨਾ ਸਥਾਨ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਘਟਨਾ ਸਥਾਨ ਤੇ ਪ੍ਰਤੱਖਦਰਸ਼ਕੀਆਂ ਵੱਲੋਂ ਦੱਸਿਆ ਕੇ ਇੱਕ ਮੋਟਰ ਸਾਈਕਲ ਬਿਨਾਂ ਨੰਬਰੀ ਜਿਸ ਨੂੰ ਗੁਰਤੇਜ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੱਤੀ ਜਿਲਾ ਮਾਨਸਾ ਜੋ ਕਿ ਕੋਟਦੁਨੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਆਪਣੇ ਪਿੰਡ ਮੱਤੀ ਵੱਲ ਬਹੁਤ ਤੇਜ਼ ਰਫਤਾਰ ਤੇ ਰੋਂਗ ਸਾਈਡ ਜਾ ਰਿਹਾ ਸੀ ਅਤੇ ਅੱਗੋਂ ਆਉਂਦੇ ਇੱਕ ਮੋਟਰਸਾਈਕਲ ਨੰਬਰੀ PB31Q1625 ਜਿਸ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਮਾਨਾ ਸਿੰਘ ਵਾਸੀ ਕੋਠੇ ਕੋਟਦੁੰਨਾਂ ਜੋ ਕਿ ਬਾਬਾ ਫੌਜਾ ਸਿੰਘ ਗੁਰਦੁਆਰਾ ਸਾਹਿਬ ਵਾਲੇ ਪਾਸੋਂ ਕੋਟਦੁੰਨੇ ਨੂੰ ਆਪਣੀ ਸਾਈਡ ਜਾ ਰਿਹਾ ਸੀ, ਦਾਣਾ ਮੰਡੀ ਨੇੜੇ ਅੱਗੋਂ ਰੋਂਗਸਾਈਡ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਸੀ। ਇਸ ਟੱਕਰ ਵਿੱਚ ਗੁਰਤੇਜ ਸਿੰਘ ਉਕਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦਾ ਇਸ ਐਕਸੀਡੈਂਟ ਵਿੱਚ ਪੱਟ ਟੁੱਟ ਗਿਆ ਹੈ। ਐਸ.ਐਸ.ਐਫ ਟੀਮ ਵੱਲੋਂ ਜ਼ਖਮੀ ਨੂੰ ਮੌਕੇ ਤੇ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਜ਼ਖਮੀ ਵਿਆਕਤੀ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ ਸਨ। ਜੋ ਜ਼ਖਮੀ ਨੂੰ ਆਪਣੀ ਪ੍ਰਾਈਵੇਟ ਗੱਡੀ ਰਾਹੀ ਇਲਾਜ ਲਈ ਮਾਨਸਾ ਹਸਪਤਾਲ ਲਿਜਾਇਆ ਗਿਆ ,ਜਿੱਥੇ ਜ਼ਖਮੀ ਦਾ ਇਲਾਜ ਚਲ ਰਿਹਾ ਹੈ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਅੱਗੇ ਦੱਸਿਆ ਕਿ ਸਾਡੀ ਟੀਮ ਵੱਲੋਂ ਰੋਡ ਤੋਂ ਵਹੀਕਲਾਂ ਨੂੰ ਸਾਈਡ ਤੇ ਕਰਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਵਾਇਰਲੈਸ ਮੈਸੇਜ ਰਾਹੀ ਕੰਟਰੋਲ ਰੂਮ ਬਰਨਾਲਾ ਨੂੰ ਦਿੱਤੀ ਗਈ। ਇਸ ਮੌਕੇ ਤੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਦੀਪਿਕਾ ਰਾਣੀ ਤੇ ਲੇਡੀ ਸਿਪਾਹੀ ਜਸਨਦੀਪ ਕੌਰ ਹਾਜ਼ਰ ਸਨ।
