ਤਨਖ਼ਾਹਾਂ ਨਾ ਮਿਲਣ ਕਰ ਕੇ ਮੁਲਾਜਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ

PrimeKhabarP Manrega

ਬਰਨਾਲਾ, 27 ਅਪ੍ਰੈਲ (ਰਾਕੇਸ਼ ਜੇਠੀ)-ਮਨਰੇਗਾ ਕਰਮਚਾਰੀਆਂ ਨੂੰ ਜਿਲ੍ਹਾ ਬਰਨਾਲਾ ਵਿਚ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰ ਕੇ ਮੁਲਾਜਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਤੇ ਅਮਨਦੀਪ ਸਿੰਘ ਕੱਟੂ ਨੇ ਸਾਝੇ ਤੌਰ ਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਨਰੇਗਾ ਮੁਲਾਜਮਾਂ ਨੂੰ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਕਰ ਕੇ ਅੱਖੋਂ ਪਰੋਖੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਅਪੈ੍ਰਲ 2026 ਤੋਂ ਤਨਖ਼ਾਹਾਂ ਵਿਚ 10 ਫ਼ੀਸਦੀ ਵਾਧਾ ਵੀ ਅਜੇ ਤੱਕ ਨਹੀ ਕੀਤਾ lਜਿਸ ਕਰ ਕੇ ਮੁਲਾਜਮਾਂ ਨੂੰ ਆਪਣੇ ਘਰ ਦਾ ਗੁਜਾਰਾ ਤੇ ਦਫ਼ਤਰੀ ਕੰਮਾਂ ਵਿਚ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਕਿ ਬੱਚਿਆਂ ਦੇ ਦਾਖਲੇ ਤੇ ਸਾਲ ਭਰ ਦੀ ਕਣਕ ਵੀ ਖਰੀਦਣੀ ਹੈ l.
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਗੂਲਰ ਮੁਲਾਜਮਾਂ ਦੀ ਬਜਾਏ ਕੱਚੇ ਮੁਲਾਜਮਾਂ ਤੋਂ ਪੀ.ਐਮ.ਏ.ਵਾਈ. ਦੇ ਕੱਚੇ ਘਰਾਂ ਦਾ ਵੈਰੀਫ਼ਿਕੇਸ਼ਨ ਤੇ ਪੀ. ਡੀ. ਐਫ.ਰਾਸਨ ਕਾਰਡਾ ਦੇ ਸਰਵੇ ਵੀ ਇਨ੍ਹਾਂ ਮੁਲਾਜਮਾ ਤੋਂ ਕਰਵਾਇਆ ਜਾ ਰਿਹਾ ਹੈ, ਜਦੋਕਿ ਜੇ.ਡੀ.ਸੀ. ਮਨਰੇਗਾ ਮੋਹਾਲੀ ਵਲੋਂ ਪੱਤਰ ਜਾਰੀ ਕੀਤਾ ਹੋਇਆ ਹੈ ਕਿ ਕੱਚੇ ਮੁਲਾਜਮਾਂ ਤੋਂ ਵਾਧੂ ਕੰਮ ਨਹੀਂ ਲਿਆ ਜਾਵੇਗਾ। ਪਰ ਇਨ੍ਹਾਂ ਮੁਲਾਜਮਾਂ ਤੋਂ ਫਿਰ ਵੀ ਰੈਗੂਲਰ ਮੁਲਾਜਮਾਂ ਨਾਲੋਂ ਵੱਧ ਕੰਮ ਲੈ ਰਿਹਾ ਹੈ। ਇਨ੍ਹਾਂ ਕੱਚੇ ਮੁਲਾਜਮਾਂ ਦਾ ਸ਼ੋਸਣ ਕੀਤਾ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕੀਤੀ ਮੁਲਾਜਮਾਂ ਦੀ ਤਨਖ਼ਾਹ ਜਾਰੀ ਕੀਤੀ ਜਾਵੇ ਅਤੇ ਵਾਧੂ ਲਏ ਜਾ ਰਹੇ ਕੰਮ ਬੰਦ ਕੀਤੇ ਜਾਣ।

About The Author