ਹੰਡਿਆਇਆ ਵਿੱਚ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਮੌਕੇ ਸ਼੍ਰੀ ਰਾਮਾਇਣ ਪਾਠ ਦਾ ਸ਼ੁਭ ਆਰੰਭ

PrimekhabarPunjab Ramayan

ਹੰਡਿਆਇਆ-18 ਅਪ੍ਰੈਲ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿੱਚ ਅੱਜ ਧਾਰਮਿਕ ਮਾਹੌਲ ਦੇ ਦਰਮਿਆਨ ਸ਼੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਸ਼ੁਭ ਆਰੰਭ ਕੀਤਾ ਗਿਆ। ਇਹ ਪਾਵਨ ਸਮਾਗਮ ਸ਼ਾਂਤੀ ਹਾਲ ਹੰਡਿਆਇਆ ਵਿੱਚ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਵਿਧੀਵਤ ਪੂਜਾ ਅਰਚਨਾ ਨਾਲ ਹੋਈ, ਜੋ ਕਿ ਸਭਾ ਦੇ ਪ੍ਰਧਾਨ ਮਨਸਾ ਰਾਮ ਜੀ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਸਭਾ ਦੇ ਮੈਂਬਰਾਂ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੇਹੇ ਧਾਰਮਿਕ ਪ੍ਰੋਗਰਾਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਰਿਵਾਇਤਾਂ ਨਾਲ ਜੋੜਦੇ ਹਨ ਅਤੇ ਸਮਾਜ ਵਿੱਚ ਆਤਮਕ ਸ਼ਾਂਤੀ ਦਾ ਸੰਦੇਸ਼ ਫੈਲਾਉਂਦੇ ਹਨ।
ਇਸ ਪਾਵਨ ਮੌਕੇ ਤੇ ਅਸ਼ੋਕ ਕੁਮਾਰ ਸ਼ਾਸਤਰੀ, ਜਸਪਾਲ ਸ਼ਰਮਾ, ਅਮਨਦੀਪ ਸ਼ਰਮਾ, ਰਾਕੇਸ਼ ਸ਼ਰਮਾ, ਮਨਮੋਹਨ ਸ਼ਰਮਾ, ਅਮਰਜੀਤ ਗੋਡ, ਲੱਕੀ ਪੰਡਿਤ ਸਮੇਤ ਬ੍ਰਾਹਮਣ ਸਭਾ ਦੇ ਹੋਰ ਕਈ ਮੈਂਬਰ ਹਾਜ਼ਰ ਸਨ। ਸਾਰੇ ਹਾਜ਼ਰੀਨਾਂ ਨੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਪਾਠ ਦੀ ਸ਼ੁਰੂਆਤ ਵਿੱਚ ਭਾਗ ਲਿਆ।

About The Author

You may have missed