ਟ੍ਰਾਈਡੈਂਟ ਕੰਪਲੈਕਸ-ਧੌਲਾ ਵਿਖੇ ਸਿਹਤ ਅਤੇ ਸੁਰੱਖਿਆ ਬਾਰੇ ਇੱਕ ਦਿਨ ਦਾ ਸੈਮੀਨਾਰ

PrimekhabarPunjab Trident

ਬਰਨਾਲਾ-1 ਅਪ੍ਰੈਲ -(ਰਾਕੇਸ਼ ਜੇਠੀ)- ਡਾਇਰੈਕਟਰ ਆਫ ਫੈਕਟਰੀਜ਼ ਪੰਜਾਬ ਕਮ ਕਿਰਤ ਕਮਿਸ਼ਨਰ ਪੰਜਾਬ ਸ੍ਰੀ ਰਾਜੀਵ ਗੁਪਤਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਸ੍ਰੀ ਸਾਹਿਲ ਗੋਇਲ ਜੀ ਵੱਲੋਂ ਟਰਾਈਡੈਂਟ ਲਿਮਿਟਡ ਧੌਲਾ ਵਿਖੇ ਇੱਕ ਦਿਨ ਦਾ ਓਕਿਊਪੇਸ਼ਨਲ ਸੇਫਟੀ ਅਤੇ ਸਿਹਤ ਤੇ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਤੇ, ਸ੍ਰੀ ਸਾਹਿਲ ਗੋਇਲ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਇਸ ਦੌਰਾਨ, ਸ਼੍ਰੀ ਰੁਪਿੰਦਰ ਗੁਪਤਾ, ਸ਼੍ਰੀ ਹਿਰੇਂਦਰ ਗੋਇਲ, ਸ਼੍ਰੀ ਰਮਨ ਚੌਧਰੀ ਅਤੇ ਸਵਿਤਾ ਮੈਮ ਨੇ ਮਹਿਮਾਨਾਂ ਦਾ ਪੌਦਿਆਂ ਦੇ ਕੇ ਸਵਾਗਤ ਕੀਤਾ। ਸ੍ਰੀ ਸਾਹਿਲ ਗੋਇਲ ਵੱਲੋਂ ਪ੍ਰੋਗਰਾਮ ਬਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ। ਆਪਣੇ ਸੰਬੋਧਨ ਵਿੱਚ, ਸ਼੍ਰੀ ਸਾਹਿਲ ਗੋਯਲ ਨੇ ਕਿਹਾ ਕਿ ਸਾਡੇ ਕੰਮ ਦੇ ਨਾਲ-ਨਾਲ ਸਾਨੂੰ ਆਪਣੀ ਸਿਹਤ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਾਹਿਲ ਜੀ ਨੇ ਜੋਖਮਾਂ ਦੀ ਪਹਿਚਾਣ ਅਤੇ ਨਿਯੰਤਰਣ ‘ਤੇ ਕੰਮ ਕਰਨ ਅਤੇ ਕਿਸੇ ਵੀ ਕੰਮ ਨੂੰ ਕਰਦਿਆਂ ਬਹੁ-ਪੱਧਰੀ ਸੁਰੱਖਿਆ ਲਾਗੂ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 100 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ। ਵੱਖ-ਵੱਖ ਫੈਕਟਰੀਆਂ ਦੇ ਮਾਹਿਰਾਂ ਵੱਲੋਂ ਸੇਫਟੀ ਅਤੇ ਵਾਤਾਵਰਣ ਸੰਬੰਧੀ ਲੈਕਚਰ ਦਿੱਤੇ ਗਏ।


ਇਸ ਮੌਕੇ ਸ੍ਰੀ ਹਰਮਨ ਸਿੰਘ (ਹੈੱਡ ਈਐਚਐਸ, ਪੈਪਸੀਕੋ), ਸ੍ਰੀ ਪ੍ਰਿਤਪਾਲ ਭੁੱਲਰ (ਹੈੱਡ ਸੇਫਟੀ, ਅਰਿਹੰਤ ਸਪਿਨਿੰਗ ਮਿਲਜ਼), ਸ੍ਰੀ ਮੋਹਿਤ ਸ਼ਰਮਾ (ਐਚ.ਆਰ. ਅਧਿਕਾਰੀ, ਅਰਿਹੰਤ ਸਪਿਨਿੰਗ ਮਿੱਲਜ਼) ਅਤੇ ਸ੍ਰੀ ਨਰਿੰਦਰ ਕੁਮਾਰ ਬੱਸੀ (ਮੋਟੀਵੇਸ਼ਨਲ ਸਪੀਕਰ) ਵੀ ਹਾਜ਼ਰ ਸਨ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸੇਫਟੀ ਬਾਰੇ ਜਾਣਕਾਰੀ ਦਿੱਤੀ ਅਤੇ ਟਰਾਈਡੈਂਟ ਕੰਪਨੀ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਸ੍ਰੀ ਸਾਹਿਲ ਗੋਇਲ ਵੱਲੋਂ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਅੰਤ ਵਿੱਚ ਕੰਪਨੀ ਦੇ ਅਧਿਕਾਰੀ ਸ੍ਰੀ ਹਿਰੇਂਦਰ ਗੋਇਲ, ਸ੍ਰੀ ਰਮਨ ਚੌਧਰੀ, ਸ੍ਰੀ ਪੁਨੀਤ ਕੁਮਾਰ ਜਿੰਦਲ, ਸ੍ਰੀ ਸਦੀਕ ਗੁਪਤਾ, ਸ੍ਰੀ ਪੰਕਜ ਕੁਮਾਰ, ਸ੍ਰੀਮਤੀ ਤੰਨਿਆ ਅਤੇ ਸ੍ਰੀ ਪਰਖੜ ਵੱਲੋਂ ਸਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।

About The Author

You may have missed