ਹੰਡਿਆਇਆ ਦੇ ਵਿਦਿਆਰਥੀਆਂ ਨੇ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ

PrimekhabarPunjab Sarvhitkari

ਹੰਡਿਆਇਆ-1 ਅਪ੍ਰੈਲ(ਰਾਕੇਸ਼ ਜੇਠੀ)- ਹੰਡਿਆਇਆ ਦੇ ਪ੍ਰਸਿੱਧ ਸਕੂਲ ਲਾਲਾ ਬਾਬੂ ਰਾਮ ਸਰਵਹਿੱਤਕਾਰੀ ਵਿਦਿਆ ਮੰਦਰ ਵਿੱਚ ਪੰਜਵੀਂ ਜਮਾਤ ਦਾ ਨਤੀਜਾ ਘੋਸ਼ਿਤ ਹੋਣ ਨਾਲ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।
ਨਤੀਜਿਆਂ ਅਨੁਸਾਰ ਮਨਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੇ 99% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ‘ਤੇ ਮੁਹੰਮਦ ਅਜ਼ੀਮ (ਪੁੱਤਰ ਅਸ਼ਰਫ ਅਲੀ) ਅਤੇ ਅਰੂਸ਼ੀ ਕੁਮਾਰੀ (ਪੁੱਤਰੀ ਕ੍ਰਿਸ਼ਨ ਦੇਵ ਚੌਧਰੀ) ਰਹੇ, ਜਿਨ੍ਹਾਂ ਨੇ 96.4% ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਨਿਮਰਤ ਕੌਰ (ਪੁੱਤਰੀ ਕੁਲਦੀਪ ਸਿੰਘ) ਅਤੇ ਅਨਿਕਾ (ਪੁੱਤਰੀ ਛੋਟੇ ਰੰਜਨ) ਨੇ 95.2% ਅੰਕ ਹਾਸਲ ਕਰਕੇ ਤੀਜਾ ਸਥਾਨ ਸਾਂਝਾ ਕੀਤਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਸ਼ਮਾ ਰਾਣੀ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫਲਤਾ ਸਿਰਫ਼ ਬੱਚਿਆਂ ਦੀ ਮਹਨਤ ਦਾ ਨਤੀਜਾ ਹੀ ਨਹੀਂ, ਸਗੋਂ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਵੀ ਪਰਿਣਾਮ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਅੱਜ ਮਿਹਨਤ ਕਰਦੇ ਹਨ, ਉਹੀ ਭਵਿੱਖ ਵਿੱਚ ਦੇਸ਼ ਦੇ ਚੰਗੇ ਨਾਗਰਿਕ ਬਣਦੇ ਹਨ।
ਸਕੂਲ ਪ੍ਰਬੰਧਕ ਕਮੇਟੀ ਵਲੋ ਸੁਰਿੰਦਰ ਕੁਮਾਰ ਕੋਟੀਆ, ਅਸ਼ੋਕ ਕੁਮਾਰ ਸ਼ਾਸਤਰੀ ਤੇ ਜਸਪਾਲ ਗੋਗੀ ਨੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਨਤੀਜੇ ਸਿਰਫ਼ ਅੰਕ ਨਹੀਂ ਹੁੰਦੇ, ਇਹ ਸਾਡੇ ਯਤਨਾਂ ਅਤੇ ਸਿਖਣ ਦੀ ਲਗਨ ਦਾ ਦਰਪਣ ਹੁੰਦੇ ਹਨ। ਹਰ ਬੱਚਾ ਆਪਣੇ ਅੰਦਰ ਇੱਕ ਵੱਖਰੀ ਕਾਬਲਿਯਤ ਰੱਖਦਾ ਹੈ, ਲੋੜ ਹੈ ਉਸਨੂੰ ਪਛਾਣਨ ਅਤੇ ਮਿਹਨਤ ਨਾਲ ਨਿਖਾਰਨ ਦੀ।

About The Author