ਐਸ.ਡੀ. ਕਾਲਜ ਬਰਨਾਲਾ ਵਿਖੇ ਲੜਕੇ ਅਤੇ ਲੜਕੀਆਂ ਦੇ ਬਾਕਸਿੰਗ ਟੂਰਨਾਮੈਂਟ ਕਰਵਾਏ

WhatsApp Image 2026-02-12 at 16.26.52

ਬਰਨਾਲਾ-12ਫ਼ਰਵਰੀ(ਰਾਕੇਸ਼ ਜੇਠੀ)-ਅੱਜ ਐਸ.ਡੀ. ਕਾਲਜ ਬਰਨਾਲਾ ਵਿਖੇ ਲੜਕੇ ਅਤੇ ਲੜਕੀਆਂ ਦੇ ਜੂਨੀਅਰ ਅਤੇ ਯੂਥ ਵਰਗਾਂ ਦੇ ਬਾਕਸਿੰਗ ਟੂਰਨਾਮੈਂਟ ਕਰਵਾਏ ਗਏ। ਇਹ ਟੂਰਨਾਮੈਂਟ ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ ਅਤੇ ਇੰਟਰਨੈਸ਼ਨਲ ਬਾਕਸਰ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ।
ਇਸ ਬਾਗ ਸਿੰਘ ਮੈਮੋਰਿਅਲ ਟੂਰਨਾਮੈਂਟ ਵਿੱਚ ਜ਼ਿਲ੍ਹੇ ਭਰ ਤੋਂ 100 ਤੋਂ ਵੱਧ ਬਾਕਸਰਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਜੇਤੂ ਬਾਕਸਰ ਅੱਗੇ ਪੰਜਾਬ ਪੱਧਰੀ ਟੂਰਨਾਮੈਂਟ ਵਿੱਚ ਜ਼ਿਲ੍ਹਾ ਬਰਨਾਲਾ ਦੀ ਨੁਮਾਇੰਦਗੀ ਕਰਨਗੇ।
ਇਸ ਮੌਕੇ ਸਮਾਜ ਸੇਵੀ ਸੰਦੀਪ ਜੇਠੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਬਾਕਸਿੰਗ ਦੇ ਖੇਤਰ ਵਿੱਚ ਆਪਣਾ ਤੇ ਬਰਨਾਲਾ ਸ਼ਹਿਰ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਅਤੇ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ।
ਟੂਰਨਾਮੈਂਟ ਦੌਰਾਨ ਰੈਫਰੀ ਅਤੇ ਜੱਜਮੈਂਟ ਦੀ ਭੂਮਿਕਾ ਬਰਨਾਲਾ ਦੇ ਬਾਕਸਿੰਗ ਕੋਚ ਗੁਰਦਿੱਤਪੁਰੀ, ਕੋਚ ਜਸਵੀਰ ਜੱਸੀ ਕੋਚ ਸੁਖਦੇਵ ਕੇਵਲ, ਕੋਚ ਗੁਰਜੰਟ ਸਿੰਘ,ਕੋਚ ਮਨਿੰਦਰ ਸਿੰਘ ਅਤੇ ਕੋਚ ਮਨੀਸ਼ਾ ਵੱਲੋਂ ਪੂਰੀ ਨਿਰਪੱਖਤਾ ਨਾਲ ਨਿਭਾਈ ਗਈ।
ਖੇਡ ਵਿਭਾਗ ਦੇ ਸੁਪਰਵਾਈਜ਼ਰ ਅਭਿਸ਼ੇਕ ਕੁਮਾਰ ਨੇ ਟੂਰਨਾਮੈਂਟ ਦੀ ਸੁਚਾਰੂ ਢੰਗ ਨਾਲ ਦੇਖਰੇਖ ਕੀਤੀ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

About The Author

You may have missed