ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ’ਚ ਦੇਸ਼ਵਿਆਪੀ ਹੜਤਾਲ ਦਾ ਸੱਦਾ, ਸ਼ਹਿਰ ’ਚ ਅਸਰ ਨਾ ਦੇ ਬਰਾਬਰ

PrimekhabarPunjab Trade

ਹੰਡਿਆਇਆ-12ਫ਼ਰਵਰੀ(ਰਾਕੇਸ਼ ਜੇਠੀ)- ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਟਰੇਡ ਯੂਨੀਅਨਾਂ, ਕਿਸਾਨ ਸੰਗਠਨਾਂ ਅਤੇ ਕਰਮਚਾਰੀ ਯੂਨੀਅਨਾਂ ਵੱਲੋਂ ਦੇਸ਼ਵਿਆਪੀ ਹੜਤਾਲ ਦਾ ਆਹਵਾਨ ਕੀਤਾ ਗਿਆ ਸੀ। ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰ ਵਰਗ ਦੇ ਹਿੱਤਾਂ ’ਤੇ ਅਸਰ ਪਾ ਸਕਦਾ ਹੈ, ਜਿਸ ਕਰਕੇ ਉਹਨਾਂ ਨੇ ਇਸਦੇ ਵਿਰੋਧ ਵਿੱਚ ਬੰਦ ਅਤੇ ਪ੍ਰਦਰਸ਼ਨ ਦੀ ਰਣਨੀਤੀ ਅਪਣਾਈ।

ਮਿਊਨਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਹੰਡਿਆਇਆ ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਪ੍ਰੰਤੂ ਮਿਊਸਿਪਲ ਕਮੇਟੀ ਦਾ ਕੰਮ ਰੋਜਾਨਾ ਵਾਂਗੂੰ ਚੱਲਦਾ ਰਿਹਾ। ਹਾਲਾਂਕਿ, ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਇਸ ਬੰਦ ਦਾ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ। ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੀਆਂ ਰਹੀਆਂ ਅਤੇ ਵਪਾਰਕ ਗਤੀਵਿਧੀਆਂ ਸਧਾਰਣ ਰਹੀਆਂ। ਆਵਾਜਾਈ ਵੀ ਆਮ ਦਿਨਾਂ ਵਾਂਗ ਚੱਲਦੀ ਰਹੀ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਨਹੀਂ ਹੋਇਆ।

ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ, ਸਰਕਾਰੀ ਬੈਂਕਾਂ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਵੀ ਕੰਮਕਾਜ ਸਧਾਰਣ ਤੌਰ ’ਤੇ ਜਾਰੀ ਰਿਹਾ। ਕਰਮਚਾਰੀ ਆਪਣੇ ਦਫਤਰਾਂ ਵਿੱਚ ਹਾਜ਼ਰ ਰਹੇ ਅਤੇ ਲੋਕਾਂ ਦੇ ਦਿਨਚਰੀ ਦੇ ਕੰਮ ਨਿਪਟਾਏ ਗਏ। ਸ਼ਹਿਰ ਵਿੱਚ ਆਮ ਹਾਲਾਤ ਬਣੇ ਰਹੇ ।

About The Author

You may have missed