ਮੁਰਹਾ ਪੀ ਟੀ ਸਕੀਮ ਤਹਿਤ ਕਾਫ਼ ਰੈਲੀ ਕਰਵਾਈ ਗਈ ਅਤੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਕੀਤਾ ਜਾਗਰੂਕ

ਹੰਡਿਆਇਆ-13ਫ਼ਰਵਰੀ(ਰਾਕੇਸ਼ ਜੇਠੀ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾਕਟਰ ਕਰਮਜੀਤ ਸਿੰਘ ਜੀ ਅਤੇ ਡਾਕਟਰ ਅਮਿਤ ਖੁਰਾਣਾ ਕੋ-ਆਰਡੀਨੇਟਰ ਮੁਰਹਾ ਪੀ ਟੀ ਪ੍ਰੋਜੈਕਟ ਪੰਜਾਬ ਜੀਆਂ ਦੇ ਦਿਸ਼ਾ-ਨਿਰਦੇਸਾ ਅਨੁਸਾਰ ਅਤੇ ਸੀਨੀਅਰ ਵੈਟਨਰੀ ਅਫਸਰ ਬਰਨਾਲਾ ਡਾਕਟਰ ਮੁਹੰਮਦ ਸਲੀਮ ਜੀ ਦੀ ਅਗਵਾਈ ਅਤੇ ਡਾਕਟਰ ਸੁਖਹਰਮਨਦੀਪ ਸਿੰਘ ਬਤੌਰ ਜਿਲ੍ਹਾ ਕੋ-ਆਰਡੀਨੇਟਰ ਪੀ ਟੀ ਮੁਰਹਾ ( RGM ) ਸਕੀਮ ਬਰਨਾਲਾ ਜੀਆਂ ਦੀ ਦੇਖ-ਰੇਖ ਹੇਠ ਸਿਵਲ ਪਸ਼ੂ ਹਸਪਤਾਲ ਹੰਡਿਆਇਆ ਵਿਖੇ ਕਾਫ਼ ਰੈਲੀ ਕਰਵਾਈ ਗਈ। ਇਸ ਮੁਕਾਬਲੇ ਵਿੱਚ ਕੁੱਲ 46 ਸਰਕਾਰੀ ਸੀਮਨ ਤੋਂ ਪੈਂਦਾ ਹੋਈਆਂ ਕੱਟੀਆਂ ਨੂੰ ਲੈ ਕੇ ਪਸ਼ੂ ਪਾਲਕਾਂ ਵੀਰਾਂ ਨੇ ਭਾਗ ਲਿਆ ਅਤੇ ਮੁਕਾਬਲੇ ਵਿੱਚ ਭੋਲਾ ਖਾਨ ਪੁੱਤਰ ਭਿੱਲਾ ਖਾਨ ਦੀ ਕੱਟੀ ਨੇ ਪਹਿਲਾਂ,ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਕੱਟੀ ਨੇ ਦੂਸਰਾ ਅਤੇ ਬਲਵਿੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਹੰਡਿਆਇਆ ਦੀ ਕੱਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਕਾਫ਼ ਰੈਲੀ ਵਿੱਚ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਮੁਹੰਮਦ ਸਲੀਮ ਜੀ SVO ਪਸ਼ੂ ਪਾਲਣ ਵਿਭਾਗ ਬਰਨਾਲਾ ਨੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਡੇਅਰੀ ਧੰਦੇ ਤੋਂ ਹੌਣ ਵਾਲੇ ਆਰਥਿਕ ਵਿਕਾਸ ਬਾਰੇ ਜਾਣੂ ਕਰਵਾਇਆ। ਡਾਕਟਰ ਸੁਖਹਰਮਨਦੀਪ ਸਿੰਘ ਜਿਲ੍ਹਾ ਕੋ-ਆਰਡੀਨੇਟਰ ਨੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਅਤੇ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾਕਟਰ ਪ੍ਰੀਤ ਮਹਿੰਦਰਪਾਲ ਸਿੰਘ ਢੀਂਡਸਾ ਨੇ ਪਸ਼ੂ ਨੂੰ ਹੌਣ ਵਾਲੀਆਂ ਬਿਮਾਰੀਆਂ ਉਨ੍ਹਾਂ ਦੇ ਰੱਖ ਰੱਖਾਵ ਅਤੇ ਪਸ਼ੂਆਂ ਦੇ ਘਰੇਲੂ ਉਪਚਾਰ ਸੰਬੰਧੀ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ ਨਾਲ ਹੀ ਡਾਕਟਰ ਗਗਨਜੋਤ ਸਿੰਘ ਵੈਟਨਰੀ ਅਫਸਰ ਬਰਨਾਲਾ ਅਤੇ ਵੈਟਨਰੀ ਅਫਸਰ ਕੈਰੇ ਡਾਕਟਰ ਨਿਤੀਸ਼ ਕੁਮਾਰ ਨਾਲ ਮਿਲ ਕੇ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ। ਕਾਫ਼ ਰੈਲੀ ਦਾ ਪੂਰਾ ਪ੍ਰਬੰਧ ਸੁਚੱਜੇ ਢੰਗ ਨਾਲ ਮੁਕੰਮਲ ਵੈਟਨਰੀ ਅਫਸਰ ਹੰਡਿਆਇਆ ਡਾਕਟਰ ਹਰਮਨਦੀਪ ਕੌਰ ਅਤੇ ਵੈਟਨਰੀ ਇੰਸਪੈਕਟਰ, ਹੰਡਿਆਇਆ ਸੁਰਿੰਦਰ ਸਿੰਘ ਨੇ ਕੀਤਾ।

ਮੁਰਹਾ ਪੀ ਟੀ ਸਕੀਮ ਵੱਲੋਂ ਆਪਣੀਆਂ ਯੋਗ ਸੇਵਾਵਾਂ ਦੇਣ ਬਦਲੇ ਵੈਟਨਰੀ ਅਫਸਰ ਹਰਮਨਦੀਪ ਕੌਰ ਅਤੇ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਪਿੰਡ ਦੇ ਮੌਜੂਦਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਨਰੰਜਣ ਸਿੰਘ, ਵਸਾਵਾ ਸਿੰਘ MC, ਸੂਬੇਦਾਰ ਕੁਲਦੀਪ ਸਿੰਘ ਗਰੇਵਾਲ ਸੀਨੀਅਰ ਪੱਤਰਕਾਰ ਦਾ ਪੀ ਟੀ ਪ੍ਰੋਜੈਕਟ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਕਾਫ਼ ਰੈਲੀ ਮੌਕੇ ਵੈਟਨਰੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਰੁੜੇਕੇ ਕਲਾਂ ਪੀ ਟੀ ਦਫ਼ਤਰ ਵੱਲੋਂ ਸੁਪਰਵਾਈਜ਼ਰ ਗਮਦੂਰ ਸਿੰਘ, ਸਤਨਾਮ ਸਿੰਘ, ਗੁਰਤੇਜ ਸਿੰਘ ਮਿਲਕ ਰਿਕਾਰਡਰ ਅਮਰਜੀਤ ਸਿੰਘ ਹੈਪੀ, ਹਰਜਿੰਦਰ ਸਿੰਘ ਠੀਕਰੀਵਾਲਾ,ਹਰਜਿੰਦਰ ਸਿੰਘ ਧੌਲਾ,ਗੁਰਲਾਲ ਸਿੰਘ ਰੁੜੇਕੇ ਕਲਾਂ ਹਾਜਰ ਰਹੇ। ਇਸ ਤੋਂ ਇਲਾਵਾ ਨਗਰ ਹੰਡਿਆਇਆ ਦੇ ਪਤਵੰਤੇ ਸੱਜਣ ਪਸ਼ੂ ਪਾਲਕ ਵੀਰ ਸਿੰਘ ਤਾਜਪੁਰੀਆ,ਲਛਮਣ ਸਿੰਘ,ਨਿਰੰਜਣ ਸਿੰਘ,ਗੁਰਲਾਲ ਸਿੰਘ ਖਾਨੇਕਾ,ਕਰਮਜੀਤ ਸਿੰਘ ਖਾਨੇਕਾ,ਸੁਰਜੀਤ ਸਿੰਘ ਸੀਤਾ, ਜਗਸੀਰ ਸਿੰਘ ਔਲਖ,ਗੁਰਦੇਵ ਸਿੰਘ ਠੱਠੀਵਾਲੇ,ਜਸਪਾਲ ਸਿੰਘ ਭਦੌੜੀਆ,ਕੁਲਜੀਤ ਸਿੰਘ,ਬਿੰਦੀ ਕੋਠੇ ਚੁੰਘ ਅਤੇ ਸਮੂਹ ਨਗਰ ਨਿਵਾਸੀ ਪੰਚਾਇਤ ਮੈੰਬਰ ਹਾਜ਼ਰ ਰਹੇ।
