ਪੰਜਾਬ ਗ੍ਰਾਮੀਣ ਬੈਂਕ ਹੰਡਿਆਇਆ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ

ਹੰਡਿਆਇਆ-12ਫ਼ਰਵਰੀ(ਰਾਕੇਸ਼ ਜੇਠੀ)- ਪੰਜਾਬ ਗ੍ਰਾਮੀਣ ਬੈਂਕ ਹੰਡਿਆਇਆ ਸ਼ਾਖਾ ਵੱਲੋਂ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਅਤੇ ਆਰਥਿਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਇੱਕ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਕਾਫੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।
ਇਸ ਮੌਕੇ ਬ੍ਰਾਂਚ ਮੈਨੇਜਰ ਮਨਨ ਗੋਯਲ ਨੇ ਹਾਜ਼ਰ ਸ਼ਿਰਕਤਕਾਰਾਂ ਨੂੰ ਬੈਂਕ ਦੀਆਂ ਵੱਖ-ਵੱਖ ਕਰਜ਼ਾ (ਕ੍ਰੈਡਿਟ) ਯੋਜਨਾਵਾਂ, ਖੇਤੀਬਾੜੀ ਅਤੇ ਛੋਟੇ ਵਪਾਰ ਲਈ ਲੋਨ ਸਕੀਮਾਂ, ਬਚਤ ਖਾਤੇ, ਫਿਕਸਡ ਡਿਪਾਜ਼ਿਟ ਅਤੇ ਹੋਰ ਜਮ੍ਹਾ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਬੈਂਕ ਦੀਆਂ ਸਰਕਾਰੀ ਯੋਜਨਾਵਾਂ ਨਾਲ ਜੁੜਨ ਅਤੇ ਵਿੱਤੀ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਮਨਨ ਗੋਯਲ ਨੇ ਡਿਜ਼ੀਟਲ ਬੈਂਕਿੰਗ ਸੇਵਾਵਾਂ ਜਿਵੇਂ ਕਿ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ, ਯੂਪੀਆਈ ਅਤੇ ਏਟੀਐਮ ਦੀ ਸੁਰੱਖਿਅਤ ਵਰਤੋਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਆਨਲਾਈਨ ਠੱਗੀਆਂ, ਫਰਾਡ ਕਾਲਾਂ ਅਤੇ ਫਿਸ਼ਿੰਗ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਖ਼ਾਸ ਜਾਗਰੂਕਤਾ ਪ੍ਰਦਾਨ ਕੀਤੀ ਅਤੇ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ।

ਕੈਂਪ ਦੇ ਅੰਤ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਸਸ਼ਕਤ ਬਣਨ ਲਈ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ। ਇਸ ਕੈਂਪ ਮੌਕੇ ਅਸ਼ੋਕ ਕੁਮਾਰ ਸ਼ਾਸਤਰੀ, ਘਨਸ਼ਾਮ ਦਾਸ, ਸ਼ਿਵ ਕੁਮਾਰ, ਅਖਿਲੇਸ਼ ਸ਼ਰਮਾ, ਨੀਰਜ ਕੁਮਾਰ, ਆਸ਼ੂ ਸ਼ਰਮਾ, ਅਮਨਦੀਪ ਸਿੰਘ, ਕ੍ਰਿਸ਼ਨ ਕੁਮਾਰ, ਨਿਤਿਨ ਕੋਟੀਆ, ਗਣੇਸ਼ੀ,ਜਸਵੀਰ ਸਿੰਘ, ਸ਼ਮਸ਼ੇਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਇਲਾਕਾ ਵਾਸੀਆਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਇਸਨੂੰ ਲਾਭਕਾਰੀ ਕਦਮ ਕਰਾਰ ਦਿੱਤਾ।
