12 ਬੋਤਲਾਂ ਸਮੇਤ ਇੱਕ ਔਰਤ ਕਾਬੂ, ਪਰਚਾ ਦਰਜ
ਹੰਡਿਆਇਆ-12ਦਸੰਬਰ (ਰਾਕੇਸ਼ ਜੇਠੀ)- ਹੰਡਿਆਇਆ ਪੁਲਿਸ ਦੁਆਰਾ ਇੱਕ ਔਰਤ ਨੂੰ ਨਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਰਾਜੋ ਕੌਰ ਪਤਨੀ ਕਾਲਾ ਸਿੰਘ ਵਾਸੀ ਕਿਲਾਪੱਤੀ ਹੰਡਿਆਇਆ ਜੋ ਕਿ ਨਜਾਇਜ਼ ਸ਼ਰਾਬ ਵੇਚਣ ਦੀ ਆਦੀ ਸੀ, ਨੂੰ ਹੰਡਿਆਇਆ ਦੀ ਦਾਣਾ ਮੰਡੀ ਵਿੱਚੋਂ ਨਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਉਹਨਾਂ ਨਾਲ ਕਾਨਸਟੇਬਲ ਜਸਵਿੰਦਰ ਸਿੰਘ, ਕਾਸਟੇਬਲ ਲਵਜੀਤ ਸਿੰਘ ਤੇ ਮਹਿਲਾ ਕਾਂਸਟੇਬਲ ਕੋਮਲ ਹਾਜਰ ਸਨ।

