ਰਾਜ ਸਭਾ ਮੈਂਬਰ ਸ਼੍ਰੀ ਰਜਿੰਦਰ ਗੁਪਤਾ ਵੱਲੋਂ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਦੇ ਵਧਾਏ ਜਾਣ ਦੀ ਮੰਗ

WhatsApp Image 2025-12-12 at 15.18.56

ਨਵੀਂ ਦਿੱਲੀ-12ਦਸੰਬਰ (ਰਾਕੇਸ਼ ਜੇਠੀ)- ਰਾਜ ਸਭਾ ਦੀ ਜ਼ੀਰੋ ਆਵਰ ਦੌਰਾਨ ਸ਼੍ਰੀ ਰਜਿੰਦਰ ਗੁਪਤਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਤੋਂ ਅੰਤਰਰਾਸ਼ਟਰੀ ਕਨੈਕਟਿਵਿਟੀ ਵਧਾਉਣ ਦੀ ਤੁਰੰਤ ਜ਼ਰੂਰਤ ਉੱਠਾਈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਭਾਰਤ ਦੇ ਸਭ ਤੋਂ ਆਧੁਨਿਕ ਅਤੇ ਸੁਵਿਧਾਜਨਕ ਹਵਾਈ ਅੱਡਿਆਂ ਵਿਚੋਂ ਇੱਕ ਹੋਣ ਦੇ ਬਾਵਜੂਦ, ਇਸ ਸਮੇਂ ਇੱਥੇ ਅੰਤਰਰਾਸ਼ਟਰੀ ਉਡਾਣਾਂ ਬਹੁਤ ਘੱਟ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਹਵਾਈ ਅੱਡਾ ਹਰ ਰੋਜ਼ ਕਰੀਬ 10 ਹਜ਼ਾਰ ਯਾਤਰੀ ਹੈਂਡਲ ਕਰਦਾ ਹੈ ਅਤੇ 4.5 ਮਿਲੀਅਨ ਸਾਲਾਨਾ ਸਮਰੱਥਾ ਵਾਲਾ ਅਧੁਨਿਕ ਟਰਮੀਨਲ ਹੈ। ਪਰ ਇਸ ਵੇਲੇ ਸਿਰਫ਼ ਦੁਬਈ ਅਤੇ ਅਬੂਧਾਬੀ ਲਈ ਦੋ ਹੀ ਅੰਤਰਰਾਸ਼ਟਰੀ ਰੂਟ ਚੱਲ ਰਹੇ ਹਨ, ਜੋ ਹਫ਼ਤੇ ਵਿੱਚ ਕੁੱਲ ਕੇਵਲ ਨੌ ਅੰਤਰਰਾਸ਼ਟਰੀ ਮੂਵਮੈਂਟ ਬਣਦੇ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਦੀ ਵੱਡੀ ਅਬਾਦੀ ਲਈ ਇਹ ਕਨੈਕਟਿਵਿਟੀ ਬਿਲਕੁਲ ਅਪਰਿਆਪਤ ਹੈ।
ਸ਼੍ਰੀ ਗੁਪਤਾ ਨੇ ਕਿਹਾ ਕਿ ਇਸ ਹਵਾਈ ਅੱਡੇ ਦਾ ਕੈਚਮੈਂਟ ਏਰੀਆ 6 ਕਰੋੜ ਤੋਂ ਵੱਧ ਲੋਕਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਐਨਆਰਆਈ ਕਮਿਊਨਿਟੀ ਵੀ ਸ਼ਾਮਲ ਹੈ। ਯੂਕੇ, ਯੂਐਸਏ, ਕੈਨੇਡਾ, ਸਿੰਗਾਪੁਰ, ਕਤਰ ਅਤੇ ਸਉਦੀ ਅਰਬ ਲਈ ਭਾਰੀ ਮੰਗ ਹੈ। ਸਿਧੀਆਂ ਉਡਾਣਾਂ ਨਾ ਹੋਣ ਕਰਕੇ ਲੋਕਾਂ ਨੂੰ ਦਿੱਲੀ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਹੈ—ਜਿਸ ਨਾਲ ਸਮਾਂ, ਪੈਸਾ ਬਰਬਾਦ ਹੁੰਦਾ ਹੈ ਅਤੇ ਥਕਾਵਟ ਵਧਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੰਡਨ, ਟੋਰਾਂਟੋ ਅਤੇ ਸਿੰਗਾਪੁਰ ਵਰਗੇ ਕੇਂਦਰੀ ਹੱਬਾਂ ਨਾਲ ਸਿੱਧੀ ਕਨੈਕਟਿਵਿਟੀ ਯਾਤਰੀਆਂ ਲਈ ਵੱਡੀ ਰਾਹਤ ਹੋਵੇਗੀ ਅਤੇ ਖੇਤਰ ਵਿੱਚ ਵਪਾਰ, ਆਈਟੀ, ਐਮ ਆਈ ਸੀ ਈ, ਮੈਡੀਕਲ ਟੂਰਿਜ਼ਮ ਅਤੇ ਸਟਾਰਟਅੱਪ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਵੇਗੀ।
ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੋਹਾਲੀ ਹਵਾਈ ਅੱਡਾ ਦੇਸ਼ ਦੇ ਸਰਵੋਤਮ ਏ.ਆਈ -ਮੈਨੇਜਡ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਅਤੇ 5 ਦੀ ਉੱਚ ਏ ਐੱਸ ਕੁ ਰੇਟਿੰਗ ਪ੍ਰਾਪਤ ਕਰ ਚੁੱਕਾ ਹੈ, ਜੋ ਅੰਤਰਰਾਸ਼ਟਰੀ ਓਪਰੇਸ਼ਨਾਂ ਲਈ ਇਸਦੀ ਤਿਆਰੀ ਦਰਸਾਉਂਦਾ ਹੈ। ਚੰਡੀਗੜ੍ਹ ਦੀ ਰਣਨੀਤਿਕ ਫੌਜੀ ਮਹੱਤਤਾ ਵੀ ਗਲੋਬਲ ਕਨੈਕਟਿਵਿਟੀ ਵਧਾਉਣ ਦੀ ਲੋੜ ਨੂੰ ਹੋਰ ਮਜ਼ਬੂਤ ਕਰਦੀ ਹੈ।
ਇਹ ਸਾਰੇ ਤੱਥ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਰਜਿੰਦਰ ਗੁਪਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਰੂਟ-ਵਾਇਬਿਲਿਟੀ ਆਡਿਟ ਕਰਵਾਇਆ ਜਾਵੇ, ਟਰਮੀਨਲ ਅਤੇ ਕਸਟਮ ਸੁਵਿਧਾਵਾਂ ਅੱਪਗ੍ਰੇਡ ਕੀਤੀਆਂ ਜਾਣ, ਓਪਰੇਸ਼ਨਲ ਵਿੰਡੋ ਵਧਾਈ ਜਾਵੇ ਅਤੇ ਏਅਰਲਾਈਨਾਂ ਨੂੰ ਦੱਖਣ-ਪੂਰਬ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਪ੍ਰੋਤਸਾਹਨ ਦਿੱਤਾ ਜਾਵੇ, ਤਾਂ ਜੋ ਖੇਤਰ ਨੂੰ ਉਹ ਅੰਤਰਰਾਸ਼ਟਰੀ ਜੁੜਾਵ ਮਿਲੇ ਜਿਸਦਾ ਇਹ ਹੱਕਦਾਰ ਹੈ।

About The Author

You may have missed